Hina Khan latest photoshoot : ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹਾਂ ਦਿਨੀਂ ਏਕਤਾ ਕਪੂਰ ਦੇ ਸ਼ੋਅ ‘ ਕਸੌਟੀ ਜਿੰਦਗੀ ਕੀ’ ਦੇ ਕਾਰਨ ਚਰਚਾ ਵਿੱਚ ਹੈ।
Hina Khan latest photoshoot

ਉਹ ਸ਼ੋਅ ਤੋਂ ਲੰਬਾ ਬ੍ਰੇਕ ਲੈਣ ਜਾ ਰਹੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਹਿਨਾ ਖਾਨ ਦਾ ਇੱਕ ਫੋਟੋਸ਼ੂਟ ਵਾਇਰਲ ਹੋ ਗਿਆ

ਇਸ ਫੋਟੋਸ਼ੂਟ ਵਿੱਚ ਹਿਨਾ ਖਾਨ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਹਿਨਾ ਖਾਨ ਮਰੂਨ ਗੋਲਡਨ ਲਹਿੰਗੇ ਦੇ ਨਾਲ ਕ੍ਰੀਮ ਕਲਰ ਦੇ ਟਾਪ ਨੂੰ ਟੀਮ ਅੱਪ ਕੀਤਾ ਹੈ। ਹਿਨਾ ਖਾਨ ਇਨ੍ਹਾਂ ਦਿਨੀਂ ਫਿਲਮ ਪ੍ਰੋਜੈਕਟ ਵਿੱਚ ਬਿਜੀ ਚਲ ਰਹੀ ਹੈ।

ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਹਿਨਾ ਖਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਹਿਨਾ ਖਾਨ ਹਾਲ ਹੀ ਵਿੱਚ ਟੀਵੀ ਸ਼ੋਅ ਕਸੌਟੀ ਵਿੱਚ ਕੋਮੋਲਿਕਾ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ ਪਰ ਫਿਲਮਾਂ ਵਿੱਚ ਬਿਜੀ ਹੋਣ ਦੇ ਚਲਦੇ ਹਿਨਾ ਖਾਨ ਨੇ ਟੀਵੀ ਸ਼ੋਅ ਤੋਂ ਦੂਰੀ ਬਣਾ ਲਈ ਹੈ।

ਹੁਣ ਮਾਰਚ ਤੋਂ ਸ਼ੋਅ ਵਿੱਚ ਉਨ੍ਹਾਂ ਦਾ ਅਪੀਰੀਐਂਸ ਨਹੀਂ ਹੋਵੇਗਾ।

ਖਬਰਾਂ ਅਨੁਸਾਰ ਹਿਨਾ ਖਾਨ ਨੇ ਇੱਕਠੇ ਤਿੰਨ ਪ੍ਰੋਜੈਕਟ ਸਾਈਨ ਕੀਤੇ ਹਨ। ਇਸ ਵਿੱਚ ਇੱਕ ਇੰਟਰਨੈਸ਼ਨਲ ਵੀ ਹੈ। ਹਿਨਾ ਨੇ ਦੱਸਿਆ ਕਿ ਉਹ ਜਲਦ ਹੀ ਸ਼ੋਅ ਵਿੱਚ ਵਾਪਿਸ ਆਵੇਗੀ।

ਉਹ ਕਾਨਜ਼ ਫਿਲਮ ਫੈਸਟੀਵਲ ਵਿੱਚ ਰੈੱਡ ਕਾਰਪੇਟ ਤੇ ਹੀ ਚਲੇਗੀ।

ਹਿਨਾ ਖਾਨ ਦੀ ਡੈਬਿਊ ਫਿਲਮ ਕਾਨਜ਼ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ।

ਫਿਲਮ ਨੂੰ ਹੁਸੈਨ ਖਾਨ ਡਾਇਰੈਕਟ ਕਰਨਗੇ।ਇਸ ਵਿੱਚ ਉਹ ਸਟ੍ਰਾਂਗ ਵੁਮੈਨ ਦਾ ਕਿਰਦਾਰ ਨਿਭਾਵੇਗੀ। ਉਨ੍ਹਾਂ ਦਾ ਰੋਲ ਜਿੰਮੇਵਾਰ ਅਤੇ ਆਤਮਨਿਰਭਰ ਲੜਕੀ ਦਾ ਹੈ। ਫਿਲਮ ਦੀ ਕਹਾਣੀ 1990 ਦੇ ਕਸ਼ਮੀਰ ਦੇ ਬੈਕਗਰਾਊਂਡ ਤੇ ਹੈ।
