Helicopter Eela Review: ਬਾਲੀਵੁਡ ਅਦਾਕਾਰਾ ਕਾਜੋਲ ਆਪਣੀ ਦਮਦਾਰ ਐਕਟਿੰਗ ਦੇ ਜ਼ਰੀਏ ਭਲੇ ਹੀ ਦਰਸ਼ਕਾਂ ਦਾ ਦਿਲ ਜਿੱਤ ਲੈ ਪਰ ਕਮਜੋਰ ਕਹਾਣੀ ਦੇ ਚਲਦੇ ਹੈਲੀਕਾਪਟਰ ਈਲਾ ਨੂੰ ਉੱਡਣ ਵਿੱਚ ਕਾਮਯਾਬ ਨਹੀਂ ਕਰ ਪਾਈ। ਮਾਂ ਬੇਟੇ ਦੇ ਵਿੱਚ ਇਮੋਸ਼ਨਲ ਰਿਸ਼ਤੇ ਅਤੇ ਸਿੰਗਲ ਮਦਰ ਦੀ ਕਾਮਯਾਬ ਬਣਨ ਦੇ ਸਪਨੇ ਤੇ ਆਧਾਰਿਤ ਫਿਲਮ ‘ ਹੈਲੀਕਾਪਟਰ ਈਲਾ’ ਕ੍ਰੈਸ਼ ਹੁੰਦੀ ਨਜ਼ਰ ਆਈ।ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਿਤ ਇਹ ਫਿਲਮ ਗੁਜਰਾਤੀ ਨਾਟਕ ਬੇਟਾ ਕਾਗਦੋ ਤੋਂ ਪੇ੍ਰਰਿਤ ਹੈ।ਜਿਸ ਨੂੰ ਮਸ਼ਹੂਰ ਲੇਖਕ ਆਨੰਦ ਗਾਂਧੀ ਨੇ ਲਿਖੀ ਹੈ। ਕਾਜੋਲ ਆਪਣੇ ਪਹਿਲੇ ਸੀਨ ਤੋਂ ਲੈ ਕੇ ਆਖਿਰ ਤੱਕ ਫਿਲਮ ਵਿੱਚ ਐਂਕਟਿੰਗ ਵਿੱਚ ਜਾਨ ਭਰਨ ਦਾ ਕੰਮ ਕੀਤਾ ਪਰ ਕਮਜੋਰ ਸਕ੍ਰਿਪਟ ਨੇ ਪੂਰਾ ਖੇਲ ਵਿਗਾੜ ਦਿੱਤਾ। ਉੱਥੇ ਫਿਲਮ ਵਿੱਚ ਕਾਜੋਲ ਦੇ ਬੇਟੇ ਦਾ ਰੋਲ ਨਿਭਾ ਰਹੇ ਰਿਧੀ ਸੇਨ ਨੇ ਆਪਣੇ ਕਿਰਦਾਰ ਨੂੰ ਭਰਪੂਰ ਤਰੀਕੇ ਦੇ ਨਾਲ ਨਿਭਾਇਆ।
ਕਿਸ ਤਰ੍ਹਾਂ ਦੀ ਕਹਾਣੀ
ਫਿਲਮ ਦੀ ਸ਼ੁਰੂਆਤ ਇੱਕ ਸਿੰਗਲ ਮਦਰ ਈਲਾ ਰਾਇਤੁਰਕਰ (ਕਾਜੋਲ) ਤੋਂ ਸ਼ੁਰੂ ਹੁੰਦੀ ਹੈ। ਜਿਸ ਨੂੰ ਆਪਣੇ ਬੇਟੇ ਵਿਵਾਨ ਰਿਧੀ ਸੇਨ ਦੀ ਪਲ-ਪਲ ਚਿੰਤਾ ਹੁੰਦੀ ਹੈ।ਈਲਾ ਦੇ ਕਿਰਦਾਰ ਨੂੰ ਬੱਝਣ ਦੇ ਲਈ ਫਿਲਮ ਇੱਕ ਵਾਰ ਫਲੈਸ਼ਬੈਕ ਵਿੱਚ ਵੀ ਜਾਂਦੀ ਹੈ। ਜਿੱਥੇ ਉਹ ਇੱਕ ਕਾਮਯਾਬ ਸਿੰਗਰ ਬਣਾਉਣਾ ਚਾਹੁੰਦੀ ਹੈ।ਹਾਲਾਂਕਿ ਈਲਾ ਕਾਮਯਾਬੀ ਦੇ ਬਿਲਕੁਲ ਕਰੀਬ ਵੀ ਪਹੁੰਚ ਜਾਂਦੀ ਹੈ ਪਰ ਵਿਆਹ ਕਰਕੇ ਘਰ ਵਸਾਉਣ ਦਾ ਆਈਡੀਆ ਸਪਨੇ ਦੀ ੳੁੱਡਾਨ ਵਿੱਚ ਬੱਝ ਲਾ ਦਿੰਦਾ ਹੈ। ਫਿਰ ਆਉਂਦਾ ਹੈ ਇੱਕ ਅਜਿਹਾ ਟਵਿੱਸਟ ਜਿਸਦੇ ਕਾਰਨ ਤੋਂ ਸਿੰਗਰ ਦੀ ਥਾਂ ਉਹ ਸਿੰਗਰ ਮਦਰ ਬਣ ਕੇ ਰਹਿ ਜਾਂਦੀ ਹੈ।ਫਿਲਹਾਲ ਹੈਲੀਕਾਪਟਰ ਈਲਾ ਦੀ ਪੂਰੀ ਕਹਾਣੀ ਜਾਨਣ ਦੇ ਲਈ ਤੁਹਾਨੂੰ ਸਿਨੇਮਾ ਘਰ ਵਿੱਚ ਜਾ ਕੇ ਫਿਲਮ ਦੇਖਣੀ ਹੋਵੇਗੀ।
ਕਿਸ ਤਰ੍ਹਾਂ ਦੀ ਹੈ ਫਿਲਮ
ਹੈਲੀਕਾਪਟਰ ਈਕਾ ਫਿਲਮ ਦੀ ਸ਼ੁਰੂਆਤ ਕਾਫੀ ਐਕਸਾਈਟਿੰਗ ਤਰੀਕੇ ਨਾਲ ਹੁੰਦੀ ਹੈ ਪਰ ਜਿਸ ਤਰ੍ਹਾਂ ਕਹਾਣੀ ਅੱਗੇ ਵੱਧਦੀ ਹੈ ਤਾਂ ਕਹਾਣੀ ਦਬੀ ਦਬੀ ਲੱਗਦੀ ਹੈ।ਫਿਲਮ ਦਾ ਪਹਿਲਾ ਹਿੱਸਾ ਈਲਾ ਦੇ ਕਿਰਦਾਰ ਨੂੰ ਜਸਟਿਫਾਏ ਕਰਨ ਵਿੱਚ ਬੀਤ ਜਾਂਦਾ ਹੈ ਜਦੋਂ ਕਿ ਇੰਟਰਵਲ ਤੋਂ ਬਾਅਦ ਕਹਾਣੀ ਨੂੰ ਇੰਨਾ ਜਿਆਦਾ ਖਿੱਚ ਦਿੱਤਾ ਗਿਆ ਕਿ ਫਿਲਮ ਬੋਰਿੰਗ ਹੋਣ ਲੱਗ ਜਾਂਦੀ ਹੈ। ਹਾਲਾਂਕਿ ਕਾਜੋਲ ਨੇ ਆਪਣੇ ਐਕਟਿੰਗ ਦੇ ਦਮ ਤੇ ਕਈ ਵਾਰ ਸਹਸਾਇਆ ਅਤੇ ਭਾਵੁਕ ਵੀ ਕੀਤਾ ਪਰ ਕਸੀ ਹੋਈ ਸਕ੍ਰਿਪਟ ਹੋਣ ਦੇ ਕਾਰਨ ਫਿਲਮ ਸਹੀ ਉੱਡਾਨ ਭਰ ਪਾਉਣ ਵਿੱਚ ਨਾਕਾਮਯਾਬ ਹੋ ਗਈ।ਮਰਦਾਨੀ ਫਿਲਮ ਦੇ ਇਲਾਵਾ ਡਾਇਰੈਕਟਰ ਪ੍ਰਦੀਪ ਸਰਾਕਰ ਦੀ ਫਲਾਪ ਫਿਲਮਾਂ ਵਿੱਚ ਇਹ ਫਿਲਮ ਸ਼ਾਮਿਲ ਹੋ ਸਕਦੀ ਹੈ।
Helicopter Eela Review
ਮਿਉਜਿਕ ਅਤੇ ਬੈਕਗਰਾਊਂਡ ਸਕੋਰ
ਫਿਲਮ ‘ਹੈਲੀਕਾਪਟਰ ਈਲਾ’ ਦੇ ਗੀਤਾਂ ਨੂੰ ਅਮਿਤਾ ਤ੍ਰਿਵੇਦੀ ਅਤੇ ਰਾਘਵ ਸਚਰ ਨੇ ਕੰਪੋਜ ਕੀਤਾ ਹੈ। ਲਗਭਗ ਸਾਰੇ ਗੀਤਾਂ ਦੀ ਧੁਨ ਕਾਫੀ ਅਟਰੈਕਟ ਕਰਨ ਵਾਲੀ ਰਹੀ। ਯਾਦੋਂ ਕੀ ਅਲਮਾਰੀ ਗੀਤ ਦੀਆਂ ਲਾਈਨਾਂ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਗੁੰਜਦੀ ਰਹੇਗੀ। ਮਾਂ ਬੇਟੇ ਦੇ ਇਮੋਸ਼ਨਲ ਸੀਨ ਵਿੱਚ ਬੈਕਗਰਾਊਂਡ ਸਕੋਰ ਤੁਹਾਨੂੰ ਫਿਲਮ ਆਪਣੇ ਵੱਲ ਹੋਰ ਖਿੱਚੇਗਾ। ਫਿਲਮ ਵਿੱਚ ਬੈਕਗਰਾਊਂਡ ਸਕੋਰ ਡੈਨਿਅਲ ਬੀ ਜਾਰਜ ਨੇ ਦਿੱਤਾ ਹੈ।