ਅੰਬਾਨੀ ਪਰਿਵਾਰ ਵਿੱਚ ਗਣਪਤੀ ਸੈਲੀਬ੍ਰੇਸ਼ਨ ਦੀ ਧੂਮ , ਟ੍ਰੈਡਿਸ਼ਨਲ ਲੁਕ ਵਿੱਚ ਦਿਖੇ ਬੀ-ਟਾਊਨ Celebs

Ganesh Chaturthi Ambanis: Bachchans, Aamir Khan, Alia Bhatt

1 of 10

Ganesh Chaturthi Ambanis: ਸੋਮਵਾਰ ਨੂੰ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਗਣੇਸ਼ ਉਤਸਵ ਨੂੰ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ। ਵਿਆਹ ਤੋਂ ਬਾਅਦ ਇਹ ਸ਼ਲੋਕਾ ਮਹਿਤਾ ਅਤੇ ਈਸ਼ਾ ਅੰਬਾਨੀ ਦਾ ਪਹਿਲਾ ਗਣੇਸ਼ ਉਤਸਵ ਹੈ। ਇਸ ਖਾਸ ਮੌਕੇ ‘ਤੇ ਐਂਟੀਲਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਗਣਪਤੀ ਸੈਲੀਬ੍ਰੇਸ਼ਨ ਵਿੱਚ ਬਾਲੀਵੁਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ।ਆਮਿਰ ਖਾਨ , ਰਣਬੀਰ ਕਪੂਰ, ਆਲੀਆ ਭੱਟ , ਰੇਖਾ, ਅਮਿਤਾਭ ਬੱਚਨ ਵਰਗੇ ਵੱਡੇ ਨਾਮ ਐਂਟੀਲਿਆ ਵਿੱਚ ਬੱਪਾ ਦਾ ਆਸ਼ੀਰਵਾਦ ਲੈਣ ਪਹੁੰਚੇ।

Ganesh Chaturthi Ambanis

ਸੋਮਵਾਰ ਨੂੰ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਗਣੇਸ਼ ਉਤਸਵ ਨੂੰ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ। ਵਿਆਹ ਤੋਂ ਬਾਅਦ ਇਹ ਸ਼ਲੋਕਾ ਮਹਿਤਾ ਅਤੇ ਈਸ਼ਾ ਅੰਬਾਨੀ ਦਾ ਪਹਿਲਾ ਗਣੇਸ਼ ਉਤਸਵ ਹੈ। 

 

Ganesh Chaturthi Ambanis

ਇਸ ਖਾਸ ਮੌਕੇ ਤੇ ਐਂਟੀਲਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਗਣਪਤੀ ਸੈਲੀਬ੍ਰੇਸ਼ਨ ਵਿੱਚ ਬਾਲੀਵੁਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ।ਆਮਿਰ ਖਾਨ , ਰਣਬੀਰ ਕਪੂਰ, ਆਲੀਆ ਭੱਟ , ਰੇਖਾ, ਅਮਿਤਾਭ ਬੱਚਨ ਵਰਗੇ ਵੱਡੇ ਨਾਮ ਐਂਟੀਲਿਆ ਵਿੱਚ ਬੱਪਾ ਦਾ ਆਸ਼ੀਰਵਾਦ ਲੈਣ ਪਹੁੰਚੇ।

Ganesh Chaturthi Ambanis

ਬੀ ਟਾਊਨ ਦੀ ਐਵਰਗ੍ਰੀਨ ਬਿਊਟੀ ਰੇਖਾ ਹਮੇਸ਼ਾ ਦੀ ਤਰ੍ਹਾਂ ਟ੍ਰੈਡਿਸ਼ਨਲ ਅੰਦਾਜ਼ ਵਿੱਚ ਪਹੁੰਚੀ। ਪਰਪਲ ਅਤੇ ਗੋਲਡਨ ਕਲਰ ਦੀ ਸਿਲਕ ਸਾੜੀ ਵਿੱਚ ਰੇਖਾ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

ਉੜੀ: ਦ ਸਰਜੀਕਲ ਸਟ੍ਰਾਈਕ ਫੇਮ ਐਕਟਰ ਵਿੱਕੀ ਕੌਸ਼ਲ ਮਰੂਨ ਕਲਰ ਦੇ ਕੁੜਤੇ , ਵੈਸਟ ਕੋਟ ਅਤੇ ਵਾਈਟ ਪਜਾਮਾ ਵਿੱਚ ਨਜ਼ਰ ਆਏ।

ਐਕਟ੍ਰੈਸ ਕਾਜੋਲ ਬੈਕ ਕਲਰ ਦੀ ਸਾੜੀ ਵਿੱਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।ਅਦਿੱਤੀ ਰਾਓ ਹੈਦਰੀ ਵੀ ਐਂਟੀਲਿਆ ਵਿੱਚ ਗਣਪਤੀ ਸੈਲੀਬ੍ਰੇਸ਼ਨ ਦਾ ਹਿੱਸਾ ਬਣੀ।

ਤਸਵੀਰ ਵਿੱਚ ਆਮਿਰ ਖਾਨ ਦੇ ਨਾਲ ਮਾਧੁਰੀ ਦੀਕਸ਼ਿਤ, ਪੀਚ ਕਲਰ ਦੀ ਸਾੜੀ ਵਿੱਚ ਮਾਧੁਰੀ ਦੀਕਸ਼ਿਤ ਬੇਹੱਦ ਸਟਨਿੰਗ ਨਜ਼ਰ ਆਈ।ਉੱਥੇ ਹੀ ਆਮਿਰ ਖਾਨ ਆਫ ਵਾਈਟ ਕਲਰ ਦੇ ਕੁੜਤੇ ਪਜਾਮੇ ਵਿੱਚ ਨਜ਼ਰ ਆਏ।

ਹਾਲ ਹੀ ਵਿੱਚ ਪੈਰੇਂਟਸ ਬਣੇ ਅਰਜੁਨ ਰਾਮਪਾਲ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਗ੍ਰੈਬਿਏਲਾ ਦੋਵੇਂ ਇੱਕਠੇ ਕਾਫੀ ਖੂਬਸੂਰਤ ਲੱਗ ਰਹੇ ਸਨ।ਗੀਤਕਾਰ ਜਾਵੇਦ ਅਖਤਰ ਅਤੇ ਅਦਾਕਾਰਾ ਸ਼ਬਾਨਾ ਆਜਮੀ ਟ੍ਰੈਡਿਸ਼ਨਲ ਅੰਦਾਜ਼ ਵਿੱਚ ਗਣੇਸ਼ ਉਤਸਵ ਦਾ ਹਿੱਸਾ ਬਣਨ ਪਹੁੰਚੇ।

ਐਕਟ੍ਰੈਸ ਕ੍ਰਿਤੀ ਸੈਨਨ ਸਾੜੀ ਵਿੱਚ ਕਾਫੀ ਸਟਨਿੰਗ ਨਜ਼ਰ ਆ ਰਹੀ ਸੀ।ਤਸਵੀਰ ਵਿੱਚ ਆਮਿਰ ਖਾਨ ਦੇ ਨਾਲ ਰਣਬੀਰ ਕਪੂਰ। ਦੋਵੇਂ ਸਟਾਰਜ਼ ਨੇ ਇਕੱਠੇ ਕਈ ਤਸਵੀਰਾਂ ਕਲਿੱਕ ਕਰਵਾਈਆਂ।ਅਰਬਾਜ਼ ਖਾਨ ਆਪਣੀ ਗਰਲਫ੍ਰੈਂਡ ਜਾਰਜਿਆ ਐਂਡ੍ਰਿਆਨੀ ਦੇ ਨਾਲ ਪਹੁੰਚੇ। ਉਨ੍ਹਾਂ ਦੇ ਨਾਲ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਅਤੇ ਅਤੁਲ ਅਗਨੀਹੋਤਰੀ ਵੀ ਨਜ਼ਰ ਆਏ।

ਉੱਥੇ ਹੀ ਟਾਈਗਰ ਸ਼ਰਾਫ ਦੇ ਪਿਤਾ ਜੈਕੀ ਸ਼ਰਾਫ ਵੀ ਗਣਪਤੀ ਉਤਸਵ ਦਾ ਹਿੱਸਾ ਬਣੇ।ਐਕਟ੍ਰੈਸ ਇਲਿਆਨਾ ਡਿਕਰੂਜ ਪਿੰਕ ਕਲਰ ਦੇ ਆਊਟਫਿਟ ਵਿੱਚ ਨਜ਼ਰ ਆਈ।ਸੁਨੀਲ ਸ਼ੈੱਟੀ ਆਪਣੀ ਪਤਨੀ ਦੇ ਨਾਲ ਨਜ਼ਰ ਆਏ।
ਨੀਤਾ ਅੰਬਾਨੀ ਤਸਵੀਰ ਵਿੱਚ ਰਾਧਿਕਾ ਮਰਚੈਂਟ ਦੇ ਨਾਲ ਪੋਜ ਦਿੰਦੇ ਹੋਏ ਦਿਖਾਈ ਦੇ ਰਹੀ ਹੈ। 

 

Ganesh Chaturthi Ambanis

ਦੱਸ ਦੇਈਏ ਕਿ ਰਾਧਿਕਾ ਅਨੰਤ ਅੰਬਾਨੀ ਦੀ ਖਾਸ ਦੋਸਤ ਹੈ।ਕਰਿਸ਼ਮਾ ਕਪੂਰ ਆਪਣੇ ਕਜਨ ਆਦਰ ਜੈਨ ਨਾਲ ਨਜ਼ਰ ਆਈ।ਕੈਟਰੀਨਾ ਕੈਫ ਵੀ ਗਲੈਮਰਸ ਅੰਦਾਜ਼ ਵਿੱਚ ਦਿਖਾਈ ਦਿੱਤੀ।

ਅਦਾਕਾਰ ਨੀਲ ਨਿਤਿਨ ਮੁਕੇਸ਼ ਪਤਨੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਲ ਗਣਪਤੀ ਸੈਲੀਬ੍ਰੇਸ਼ਨ ਦਾ ਹਿੱਸਾ ਬਣੇ।

ਰਣਬੀਰ ਕਪੂਰ ਗਰਲਫ੍ਰੈਂਡ ਆਲੀਆ ਭੱਟ ਅਤੇ ਦੋਸਤ ਅਯਾਨ ਮੁਖਰਜੀ ਦੇ ਨਾਲ ਨਜ਼ਰ ਆਏ।

 

ਅਮਿਤਾਭ ਬੱਚਨ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਦੇ ਨਾਲ ਐਂਟੀਲਿਆ ਵਿੱਚ ਪਹੁੰਚੇ।ਕਰਨ ਜੌਹਰ ਵੀ ਅਲੱਗ ਅੰਦਾਜ਼ ਵਿੱਚ ਦਿਖਾਈ ਦਿੱਤੇ।

ਵਿੱਦਿਆ ਬਾਲਨ ਪਤੀ ਸਿਧਾਰਥ ਰਾਏ ਕਪੂਰ ਨਾਲ ਦਿਖਾਈ ਦਿੱਤੀ।

ਜਿਤੇਂਦਰ ਵੀ ਅੰਬਾਨੀ ਫੈਮਿਲੀ ਦੇ ਗਣਪਤੀ ਸੈਲੀਬ੍ਰੇਸ਼ਨ ਵਿੱਚ ਪਹੁੰਚੇ। ਉਹ ਖੁਦ ਵੀ ਬੱਪਾ ਦੇ ਬਹੁਤ ਵੱਡੇ ਭਗਤ ਹਨ।