First pic Kapil Sharma Show : ਕਪਿਲ ਸ਼ਰਮਾ ਨੂੰ ਕਾਮੇਡੀ ਦਾ ਕਿੰਗ ਕਿਹਾ ਜਾਂਦਾ ਹੈ ਆਖਿਰ ਕਿਹਾ ਵੀ ਕਿਉਂ ਨਾ ਜਾਵੇ ਇਹ ਨਾਂਅ ਉਹਨਾਂ ‘ਤੇ ਪੂਰੀ ਤਰ੍ਹਾਂ ਨਾਲ ਢੁੱਕਦਾ ਹੈ। ਹੁਣ ਤੁਹਾਨੂੰ ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਆਪਣੇ ਆਉਣ ਵਾਲੇ ਨਵੇਂ ਸ਼ੋਅ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਜਿਸ ਦਾ ਨਾਂਅ ਹੋਵੇਗਾ ‘ਦਿ ਕਪਿਲ ਸ਼ਰਮਾ ਸ਼ੋਅ’। ਹਾਲ ਹੀ ‘ਚ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਨਵਾਂ ਲੁਕ ਸਾਹਮਣੇ ਆਇਆ ਹੈ ਜੋ ਕਿ ਦੇਖਣ ‘ਚ ਬਹੁਤ ਹੀ ਧਮਾਕੇਦਾਰ ਲੱਗ ਰਿਹਾ ਹੈ।
First pic Kapil Sharma Show
ਕਪਿਲ ਸ਼ਰਮਾ ਦੀ ਇਸ ਵਾਪਸੀ ਦੀ ਫ਼ਿਲਮੀ ਗਲਿਆਰਿਆਂ ਤੋਂ ਲੈ ਕੇ ਟੀ ਵੀ ਤੱਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਹੁਣ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਹੈ। ਕਪਿਲ ਨੇ ਆਪਣੇ ਸ਼ੋਅ ਦੇ ਦੂਜੇ ਸੀਜ਼ਨ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੈ ਕਿ ਤਿਆਰ ਹੋ ਜਾਓ ਜਲਦ ਹੀ ਵਾਪਸ ਆ ਰਿਹਾਂ ਹਾਂ। ਦੱਸ ਦਈਏ ਸਲਮਾਨ ਖਾਨ ਹੀ ਕਪਿਲ ਦੇ ਸ਼ੋ ਪ੍ਰੋਡਿਊਸਰ ਬਣੇ ਹਨ।
ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਦੂਜੇ ਸੀਜ਼ਨ ਦਾ ਪਹਿਲੇ ਸ਼ੋਅ ਦਾ ਸ਼ੂਟ ਬਾਲੀਵੁਡ ਦੇ ਵੱਡੇ ਸਟਾਰ ਸਲਮਾਨ ਖਾਨ ਨਾਲ ਆ ਰਿਹਾ ਹੈ। ਜੇਕਰ ਸ਼ੋਅ ਦੀ ਕਾਸਟ ਦੀ ਗੱਲ ਕਰੀਏ ਤਾਂ ਸ਼ੋਅ ‘ਚ ਕੀਕੂ ਸ਼ਾਰਦਾ, ਸ਼ੁਮੋਨਾ ਅਤੇ ਚੰਦਨ ਨਾਲ ਹੀ ਵਾਪਿਸੀ ਕਰ ਰਹੇ ਹਨ। ਕਪਿਲ ਨੇ ਸ਼ੋਅ ਦਾ ਪਹਿਲਾਂ ਵਾਲਾ ਤੜਕਾ ਬਰਕਾਰ ਰੱਖਿਆ ਹੈ ਪਰ ਇਸ ਬਾਰ ਸ਼ੋਅ ‘ਚ ਬਹੁਤ ਕੁੱਝ ਨਵਾਂ ਹੋਣ ਵਾਲਾ ਹੈ।
ਕਪਿਲ ਦੇ ਵਿਆਹ ਦੀਆ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਆਂ ਹਨ। ਦੱਸ ਦਈਏ 12 ਦਸੰਬਰ ਨੂੰ ਕਪਿਲ ਆਪਣੀ ਮੰਗੇਤਰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਕਪਿਲ ਸ਼ਰਮਾ ਦੀ ਵਿਆਹ ਤੋਂ ਬਾਅਦ ਟੀਵੀ ‘ਤੇ ਇਹ ਵਾਪਿਸੀ ਧਮਾਕੇਦਾਰ ਹੋਣ ਵਾਲੀ ਹੈ। ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।
ਗਿੰਨੀ ਚਤਰਥ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ‘ਚ ਉਹਨਾਂ ਦੇ ਘਰ ਬੈਂਗਲ ਸੈਰੇਮਨੀ ਹੋਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ‘ਚ ਗਿੰਨੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।