Filhall song crossed 100 million: ਬਾਲੀਵੁਡ ਦੇ ਦਿੱਗਜ ਖਿਡਾਰੀ ਅਕਸ਼ੇ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹਨਾ ਨੇ ਕਿਸੇ ਮਿਊਜ਼ਿਕ ਵੀਡੀਓ ‘ਚ ਕੰਮ ਕੀਤਾ ਹੈ। ਅਕਸ਼ੇ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ‘ਫਿਲਹਾਲ’ ਨੂੰ ਦੁਨੀਆ ਭਰ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਣਾ ਯੂ ਟਿਊਬ ‘ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਖੁਸ਼ੀ ‘ਤੇ ਅਕਸ਼ੇ ਕੁਮਾਰ ਬੀ ਪਰਾਕ, ਜਾਨੀ ਅਤੇ ਗਾਣੇ ‘ਚ ਫੀਮੇਲ ਲੀਡ ਨਿਭਾਉਣ ਵਾਲ਼ੀ ਅਦਾਕਾਰ ਨੂਪੁਰ ਸੈਨਨ ਨੇ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ
ਜਿਸ ‘ਚ ਇਹ ਸਿਤਾਰੇ 100 ਮਿਲੀਅਨ ਦੀ ਖੁਸ਼ੀ ਨਹੀਂ ਸੰਭਾਲ ਪਾ ਰਹੇ ਹਨ।ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਗੀਤ ਸੁਣਿਆ ਸੀ ਤਾਂ ਇਹ ਤਾਂ ਪਤਾ ਸੀ ਕਿ ਇਹ ਗਾਣਾ ਵੱਡਾ ਹੋਣ ਵਾਲਾ ਹੈ ਪਰ ਇਹ ਨਹੀਂ ਸੀ ਪਤਾ ਕਿ ਇਹਨਾਂ ਪਿਆਰ ਮਿਲੇਗਾ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਬੀ ਪਰਾਕ ਜਾਨੀ ਅਤੇ ਨੂਪੁਰ ਸੈਨਨ ਤੇ ਅਰਵਿੰਦਰ ਖਹਿਰਾ ਦੇ ਨਾਲ ਨਾਲ ਫੈਨਸ ਦਾ ਧੰਨਵਾਦ ਕੀਤਾ ਹੈ।ਦੱਸ ਦਈਏ ਫਿਲਹਾਲ ਗੀਤ ਜਿਸ ਨੂੰ ਬੀ ਪਰਾਕ ਨੇ ਅਵਾਜ਼ ਦਿੱਤੀ ਅਤੇ ਜਾਨੀ ਨੇ ਗਾਣੇ ਦੇ ਬੋਲ ਲਿਖੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਇਸ ਗਾਣੇ ਦਾ ਨਿਰਦੇਸ਼ਨ ਕੀਤਾ ਹੈ। ਫਿਲਹਾਲ ਗਾਣੇ ‘ਚ ਅਕਸ਼ੇ ਤੇ ਨੂਪੁਰ ਤੋਂ ਇਲਾਵਾ ਐਮੀ ਵਿਰਕ ਨੇ ਵੀ ਫ਼ੀਚਰ ਕੀਤਾ ਹੈ।

ਅਕਸ਼ੇ ਕੁਮਾਰ ਦਾ ਤਾਂ ਇਹ ਪਹਿਲਾ ਮਿਊਜ਼ਿਕ ਵੀਡੀਓ ਤਾਂ ਸੀ ਨਾਲ ਹੀ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਿਸ ‘ਚ ਐਨੀ ਵੱਡੀ ਸਟਾਰਕਾਸਟ ਨੇ ਹਿੱਸਾ ਲਿਆ ਹੋਵੇ।ਇਸ ਗਾਣੇ ਦੀ ਵੀਡੀਓ ‘ਚ ਅਦਾਕਾਰੀ ਕੀਤੀ ਹੈ ਬਾਲੀਵੁੱਡ ਦੇ ਦਿੱਗਜ ਐਕਟਰ ਅਕਸ਼ੇ ਕੁਮਾਰ ਨੇ ਤੇ ਨਾਲ ਹੀ ਅਦਾਕਾਰੀ ‘ਚ ਸਾਥ ਦਿੱਤਾ ਹੈ ਐਕਟਰੈੱਸ ਨੂਪੁਰ ਸੈਨਨ ਨੇ। ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਸਾਢੇ ਪੰਜ ਮਿੰਟ ਦੀ ਵੀਡੀਓ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਣੇ ਦੇ ਬੋਲਾਂ ਨੂੰ ਬਿਆਨ ਕੀਤਾ ਗਿਆ ਹੈ।ਅਰਵਿੰਦਰ ਖਹਿਰਾ ਵੱਲੋਂ ਗਾਣਾ ਦੇ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।