ਫੈਮਿਲੀ ਬਿਊਟੀ ਐਵਾਰਡ ਵਿੱਚ ਅਦਾਕਾਰਾਂ ਦਾ ਜਲਵਾ, ਗਲੈਮਰਸ ਦਿਖਾਈ ਦਿੱਤੀਆਂ ਦੀਪਿਕਾ-ਅਨੁਸ਼ਕਾ

Family Beauty Awards 2020 celebrity modellling craze

1 of 10

Family Beauty Awards 2020 : ਫੈਮਿਲੀ ਬਿਊਟੀ ਐਵਾਰਡਜ਼ 2020 ਮੰਗਲਵਾਰ ਨੂੰ ਆਯੋਜਿਤ ਹੋਇਆ। ਇਸ ਐਵਾਰਡ ਫੰਕਸ਼ਨ ਵਿੱਚ ਬਾਲੀਵੁਡ ਦੀ ਡੀਵਾਜ ਨੇ ਜਲਵੇ ਬਿਖੇਰੇ।

ਅਦਾਕਾਰਾ ਅਨੁਸ਼ਕਾ ਸ਼ਰਮਾ ਮੈਟੇਲਿਕ ਆਊਟਫਿਟ ਵਿੱਚ ਨਜ਼ਰ ਆਈ।ਇਸ ਡ੍ਰੈੱਸ ਵਿੱਚ ਅਨੁਸ਼ਕਾ ਬਹੁਤ ਖੂਬਸੂਰਤ ਦਿਖਾਈ ਦਿੱਤੀ।

ਦੀਪਿਕਾ ਪਾਦੁਕੋਣ ਨੇ ਪਾਰਟੀ ਦੇ ਲਈ ਬਲੈਕ ਕਲਰ ਨੂੰ ਚੁਣਿਆ।ਉਨ੍ਹਾਂ ਦਾ ਪੂਰਾ ਲੁਕ ਬਿਲਕੁਲ ਹਟਕੇ ਸੀ।ਡਾਇਮੰਡ ਜਊਲਰੀ, ਸ਼ਾਰਟ ਹੇਅਰ ਉਨ੍ਹਾਂ ਦੇ ਲੁਕ ਨੂੰ ਪੂਰਾ ਕਰ ਰਹੇ ਸਨ।

ਕਮਲ ਹਾਸਨ ਦੀ ਬੇਟੀ ਅਤੇ ਅਦਾਕਾਰਾ ਸ਼ਰੁਤੀ ਹਾਸਨ ਐਵਾਰਡ ਫੰਕਸ਼ਨ ਵਿੱਚ ਗਲੈਮਰਸ ਨਜ਼ਰ ਆਈ।

ਅਦਾਕਾਰਾ ਰਕੁਲ ਪ੍ਰੀਤ ਵਾਈਟ ਕਲਰ ਦੀ ਹਾਈ ਸਲਿਟ ਡ੍ਰੈੱਸ ਵਿੱਚ ਦਿਖਾਈ ਦਿੱਤੀ। ਡਾਰਕ ਲਿਪਸਟਿਕ ਉਨ੍ਹਾਂ ਦੇ ਲੁਕ ਨੂੰ ਕਾਮਪਲੀਮੈਂਟ ਕਰ ਰਹੀ ਸੀ।

ਅਦਾਕਾਰਾ ਉਵਰਸ਼ੀ ਰੌਤੇਲਾ ਵੀ ਵਾਈਟ ਕਲਰ ਦੀ ਆਫ ਸ਼ਾਲਡਰ ਡ੍ਰੈੱਸ ਵਿੱਚ ਦਿਖਾਈ ਦਿੱਤੀ। ਉਰਵਸ਼ੀ ਹਰ ਵਾਰ ਦੀ ਤਰ੍ਹਾਂ ਸਟਨਿੰਗ ਲੱਗ ਰਹੀ ਸੀ।

ਅਨੰਨਿਆ ਪਾਂਡੇ ਨੇ ਐਵਾਰਡ ਫੰਕਸ਼ਨ ਦੇ ਲਈ ਸ਼ਾਰਟ ਡਰੈੱਸ ਨੂੰ ਚੁਣਿਆ। ਹਾਈ ਪੋਨੀ ਅਤੇ ਨਿਊਡ ਮੇਕਅੱਪ ਉਨ੍ਹਾਂ ਨੂੰ ਸੂਟ ਕਰ ਰਿਹਾ ਸੀ।

ਜਵਾਨੀ ਜਾਨੇਮਨ ਤੋਂ ਬਾਲੀਵੁਡ ਤੋਂ ਡੈਬਿਊ ਕਰਨ ਵਾਲੀ ਅਦਾਕਾਰਾ ਅਲਾਇਆ ਫਰਨੀਚਰਵਾਲਾ ਸ਼ਾਰਟ ਡ੍ਰੈੱਸ ਵਿੱਚ ਨਜ਼ਰ ਆਈ।

ਅਦਾਕਾਰਾ ਰਾਧਿਕਾ ਮਦਾਨ ਪਿੰਕ ਕਲਰ ਦੀ ਟਿਊਬ ਡ੍ਰੈੱਸ ਵਿੱਚ ਦਿਖਾਈ ਦਿੱਤੀ। ਦੱਸ ਦੇਈਏ ਕਿ ਰਾਧਿਕਾ ਫਿਲਮ ਅੰਗ੍ਰੇਜੀ ਮੀਡੀਅਮ ਵਿੱਚ ਨਜ਼ਰ ਆਉਣ ਵਾਲੀ ਹੈ।

ਕੈਟਰੀਨਾ ਕੈਫ ਨੇ ਈਵੈਂਟ ਦੇ ਲਈ ਵਾਈਟ ਕਲਰ ਨੂੰ ਚੁਣਿਆ। ਉਹ ਵਾਈਟ ਕਲਰ ਦੇ ਗਾਊਨ ਵਿੱਚ ਦਿਖਾਈ ਦਿੱਤੀ। ਓਪਨ ਹੇਅਰ, ਸਮੋਕੀ ਆਈ ਮੇਕਅੱਪ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰ ਰਿਹਾ ਸੀ।

ਉੱਥੇ ਹੀ ਬਾਲੀਵੁਡ ਦੇ ਅਦਾਕਾਰ ਕਾਰਤਿਕ ਆਰਿਅਨ ਵੀ ਇਸ ਐਵਾਰਡ ਫੰਕਸ਼ਨ ਵਿੱਚ ਪਹੁੰਚੇ।