Ex Bigg Boss contestant Ajaz: ਨਾਰਕੋਟਿਕਸ ਸੇਲ ਨੇ ਬਾਲੀਵੁਡ ਅਦਾਕਾਰ ਏਜਾਜ਼ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਏਜਾਜ਼ ਨੂੰ ਸੋਮਵਾਰ ਰਾਤ ਹੋਟਲ ਬੇਲਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਏਜਾਜ਼ ਖਾਨ ਦੇ ਕੋਲ ਪ੍ਰਤੀਬੰਧਿਤ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਏਜਾਜ਼ ਖਾਨ ਕਈ ਬਾਲੀਵੁਡ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਉਹ ਬਿੱਗ ਬੌਸ 7 ਵਿੱਚ ਬਤੋਰ ਕੰਟੈਸਟੈਂਟ ਵੀ ਨਜ਼ਰ ਆਏ ਸਨ।
ਏਜਾਜ਼ ਖਾਨ ਬਿੱਗ ਬੌਸ ਦੇ ਸਭ ਤੋਂ ਵਿਵਾਦਿਤ ਕੰਟੈਸਟੈਂਟ ਵਿੱਚੋਂ ਇੱਕ ਰਹੇ ਹਨ। ਉਹਨਾਂ ਨੂੰ ਅਲੀ ਦੇ ਨਾਲ ਮਾਰ ਕੁੱਟ ਕਰਨ ਦੇ ਇਲਜ਼ਾਮ ‘ਚ ਘਰ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਕੁਝ ਹਿੰਦੀ ਅਤੇ ਸਾਊਥ ਦੀਆਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਏਜਾਜ਼ ਨੇ ਰਕਤ ਚਰਿੱਤਰ , ਨਾਇਕ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਟੀਵੀ ਸੀਰੀਅਲ ਦੀ ਗੱਲ ਕਰੀਏ ਤਾਂ ਏਜਾਜ਼ ਫਿਅਰ ਫੈਕਟਰ, ਕਾਮੇਡੀ ਨਾਈਟਸ ਵਿਦ ਕਪਿਲ ਵਰਗੇ ਫੇਮਸ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਏਜਾਜ਼ ਖਾਨ ਉੱਤੇ ਇੱਕ ਮਾਡਲ ਨੂੰ ਅਸ਼ਲੀਲ ਮੈਸੇਜ ਅਤੇ ਤਸਵੀਰ ਭੇਜਣ ਦਾ ਇਲਜ਼ਾਮ ਲੱਗ ਚੁੱਕਿਆ ਹੈ।
ਮਾਡਲ ਨੇ ਏਜਾਜ਼ ਖਾਨ ਉੱਤੇ ਇਲਜ਼ਾਮ ਲਗਾਇਆ ਸੀ ਕਿ ਏਜਾਜ਼ ਨੇ ਉਸ ਨੂੰ ਆਪੱਤੀਜਨਕ ਤਸਵੀਰ ਭੇਜੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰ ਏਜਾਜ਼ ਖਾਨ ਦਾ ਕਹਿਣਾ ਹੈ ਕਿ ਉਹ ਹਾਲੀਵੁਡ ਸਟਾਰ ਸਿਲਵੇਸਟਰ ਸਟੈਲੋਨ ਨੂੰ ਆਪਣਾ ਆਦਰਸ਼ ਮੰਨਦੇ ਹਨ। ਏਜਾਜ਼ ਨੇ ਕਿਹਾ , ਫਿਟਨੈੱਸ ਮੇਰਾ ਪੈਸ਼ਨ ਹੈ। ਸਿਲਵੇਸਟਰ ਸਟੈਲੋਨ ਮੇਰੇ ਆਦਰਸ਼ ਹਨ ਅਤੇ ਉਹ ਦਿੱਗਜ ਹਸਤੀ ਹਨ। ਮੇਰੇ ਲਈ ਵਰਕਆਊਟ ਕਰਨਾ ਅਤੇ ਹੈਲਦੀ ਖਾਣਾ ਮੇਰੀ ਜੀਵਨਸ਼ੈਲੀ ਦਾ ਹਿੱਸਾ ਹੈ।
Ex Bigg Boss contestant Ajaz
ਵਾਸਤਵ ਵਿੱਚ ਮੈਨੂੰ ਲੱਗਦਾ ਹੈ ਕਿ ਹੈਲਦੀ ਖਾਣਾ ਅਤੇ ਵਰਕਆਊਟ ਕਰਨਾ ਹਰ ਕਿਸੇ ਦੀ ਜੀਵਨਸ਼ੈਲੀ ਦਾ ਹਿੱਸਾ ਹੋਣਾ ਚਾਹੀਦਾ ਹੈ। ਏਜਾਜ਼ ਅਕਸਰ ਆਪਣੀ ਫਿੱਟ ਬਾਡੀ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ ਪਰ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਕਿਸੇ ਫਿਲਮ ਲਈ ਬਾਡੀ ਬਣਾਈ ਹੈ ਜਾਂ ਨਹੀਂ। ਹਾਲਾਂਕਿ , ਏਜਾਜ਼ ਨੇ ਗਾਂਧੀ ਜੈਯੰਤੀ ਉੱਤੇ ਟਵੀਟ ਕਰ ਕਿਹਾ ਸੀ, ਅਸੀ ਫਿਟ ਤਾਂ ਇੰਡੀਆ ਫਿੱਟ। ਅਕਸਰ ਹੀ ਇਹ ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।