Dabboo Ratnani 2019 calendar: ਬਾਲੀਵੁਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ 2019 ਕੈਲੇਂਡਰ ਲਾਂਚ ਹੋ ਗਿਆ ਹੈ। ਇਸ ਵਾਰ ਕੈਲੇਂਡਰ ਵਿੱਚ ਬਾਲੀਵੁਡ ਦੇ ਕਈ ਨਵੇਂ ਸਿਤਾਰਿਆਂ ਦਾ ਡੈਬਿਊ ਹੋਇਆ ਹੈ ਤਾਂ ਕਈ ਵੱਡੇ ਸਿਤਾਰਿਆਂ ਨੇ ਖਾਸ ਅੰਦਾਜ਼ ਵਿੱਚ ਫੋਟੋਸ਼ੂਟ ਕੀਤਾ ਹੈ।
Dabboo Ratnani 2019 calendar

ਸਭ ਤੋਂ ਜਿਆਦਾ ਚਰਚਾ ਵਿੱਚ ਸਨੀ ਲਿਓਨੀ ਦਾ ਫਟੋਸ਼ੂਟ ਰਿਹਾ। ਰੈਡ ਜੈਕੇਟ ਵਿੱਚ ਸਨੀ ਦਾ ਫੋਟੋਸ਼ੂਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਵਿੱਦਿਆ ਬਾਲਨ ਫੋਟੋਸ਼ੂਟ ਵਿੱਚ ਬਲੈਕ ਡ੍ਰੈੱਸ ਵਿੱਚ ਨਜ਼ਰ ਆਈ। ਬੋਲਡ ਲੁਕ ਵਿੱਚ ਅਦਾਕਾਰਾ ਦੀਆਂ ਤਸਵੀਰਾਂ ਚਰਚਾ ਵਿੱਚ ਹਨ।

ਬਾਲੀਵੁਡ ਦੇ ਅਦਾਕਾਰ ਟਾਈਗਰ ਸ਼ਰਾਫ ਨੇ ਸ਼ਰਟਲੈਸ ਫੋਟੋਸ਼ੂਟ ਕਰਵਾਇਆ। ਕੈਲੇਂਡਰ ਦੀ ਤਸਵੀਰ ਵਿੱਚ ਟਾਈਗਰ ਦੀ ਫਿਟਨੈੱਸ ਸਾਫ ਨਜ਼ਰ ਆਈ।

ਸ਼ਰਧਾ ਕਪੂਰ ਫੋਟੋਸ਼ੂਟ ਵਿੱਚ ਨਵੇਂ ਅੰਦਾਜ਼ ਵਿੱਚ ਨਜ਼ਰ ਆਈ। ਇਸ ਖਾਸ ਹੇਅਰ ਸਟਾਈਲ ਵਿੱਚ ਨਜ਼ਰ ਆਈ।

ਸ਼ਰਧਾ ਕਪੂਰ ਇਨ੍ਹਾਂ ਦਿਨੀਂ ਪਲੇਅਰ ਸਾਇਨਾ ਨੇਹਵਾਲ ਦੀ ਬਾਇਓਪਿਕ ‘ਤੇ ਬਣ ਰਹੀ ਫਿਲਮ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ।

ਫਿਲਮ `ਪਿਆਰ ਕਾ ਪੰਚਨਾਮਾ` ਤੋਂ ਬਾਅਦ ਚਰਚਾ ਵਿੱਚ ਆਏ ਅਦਾਕਾਰਾ ਕਾਰਤਿਕ ਆਰਿਅਨ ਪਹਿਲੀ ਵਾਰ ਡੱਬੂ ਰਤਨਾਨੀ ਦੇ ਕੈਲੇਂਡਰ ਦਾ ਹਿੱਸਾ ਬਣੇ।

ਇਨ੍ਹਾਂ ਦਿਨੀਂ ਕਾਰਤਿਕ ਆਰਿਅਨ , ਅੰਨਨਿਆ ਪਾਂਡੇ ਨਾਲ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਹੈ।

ਅਪਕਮਿੰਗ ਫਿਲਮ ਲੁਕਾ ਛਿਪੀ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਸਵਿਮਿੰਗ ਸੂਟ ਵਿੱਚ ਫੋਟੋਸ਼ੂਟ ਵਿੱਚ ਨਜ਼ਰ ਆਈ।

ਬਾਲੀਵੁਡ ਦੀ ਟਾਪ ਅਦਾਕਾਰਾ ਵਿੱਚ ਸ਼ਾਮਿਲ ਆਲੀਆ ਭੱਟ ਨੇ ਕੈਲੇਂਡਰ ਦੇ ਲਈ ਟਾਪਲੈਸ ਸ਼ੂਟ ਕਰਵਾਇਆ। ਗਲੇ ਵਿੱਚ ਸਕਾਰਫ ਪਾਏ ਹੋਏ ਆਲੀਆ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆਇਆ।

ਇਸ ਸਾਲ ਸ਼ਾਹਰੁਖ ਖਾਨ , ਐਸ਼ਵਰਿਆ ਰਾਏ ਬੱਚਨ , ਜਾਨਵੀ ਕਪੂਰ ਅਤੇ ਕਿਆਰਾ ਅਡਵਾਨੀ ਵਰਗੇ ਸਿਤਾਰਿਆਂ ਨੇ ਸ਼ੂਟ ਕਰਵਾਇਆ। ਕੈਲੇਂਡਰ ਲਾਂਚ ਦੇ ਮੌਕੇ ਤੇ ਰੇਖਾ, ਟਾਈਗਰ ਸ਼ਰਾਫ , ਵਿੱਦਿਆ ਬਾਲਨ ਅਤੇ ਫਰਹਾਨ ਅਖਤਰ ਪਹੁੰਚੇ।
