Big Boss 12 Deepika:ਟੀਵੀ ਦੇ ਫੇਵਰੇਟ ਨੂੰਹ ਦੀਪਿਕਾ ਕੱਕੜ ਇਬਰਾਹਿਮ ਨੇ ਬਿੱਗ ਬੌਸ ਸੀਜਨ 12 ਦੀ ਟ੍ਰਾਫੀ ਅਤੇ 30 ਲੱਖ ਪ੍ਰਾਈਜ ਮਨੀ ਆਪਣੇ ਨਾਮ ਕੀਤੀ। ਦੀਪਿਕਾ ਦੀ ਜਿੱਤ ਨੂੰ ਸੋਸ਼ਲ ਮੀਡੀਆ ਦਾ ਇੱਕ ਸੈਕਸ਼ਨ ਟ੍ਰੋਲ ਵੀ ਕਰ ਰਿਹਾ ਹੈ ਪਰ ਅਦਾਕਾਰਾ ਟ੍ਰੋਲਿੰਗ ਨੂੰ ਜਿਆਦਾ ਮੱਹਤਵ ਨਾ ਦਿੰਦੇ ਹੋਏ ਜਿੱਤ ਨੂੰ ਸੈਲੀਬ੍ਰੇਟ ਕਰ ਰਹੀ ਹੈ। ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੀਪਿਕਾ ਤੋਂ ਪੁੱਛਿਆ ਗਿਆ ਕਿ ਉਹ ਪ੍ਰਾਈਜ ਮਨੀ ਵਿੱਚ ਮਿਲੇ 30ਲੱਖ ਰੁਪਏ ਦਾ ਕੀ ਕਰੇਗੀ?
Big Boss 12 Deepika
ਖਬਰਾਂ ਅਨੁਸਾਰ ਦੀਪਿਕਾ ਨੇ ਖੁਲਾਸਾ ਕੀਤਾ ਕਿ ਉਹ ਪ੍ਰਾਈਜ ਮਨੀ ਨਾਲ ਆਪਣੀ ਸੱਸ ਦੇ ਲਈ ਘਰ ਖਰੀਦੇਗੀ। ਅਦਾਕਾਰਾ ਨੇ ਕਿਹਾ ਕਿ ਮੈਂ ਸ਼ੋਇਬ ਦੀ ਅੰਮੀ ਦੇ ਲਈ ਘਰ ਖਰੀਦਾਂਗੀ।ਮੇਰੇ ਅਜੈਂਡਾ ਵਿੱਚ ਘਰ ਦੀ ਤਲਾਸ਼ ਕਰਨਾ ਸਭ ਤੋਂ ਪਹਿਲੇ ਹੈ।ਇਨ੍ਹਾਂ ਦਿਨੀਂ ਦੀਪਿਕਾ ਮੀਡੀਆ ਨੂੰ ਇੰਟਰਵਿਊ ਦੇਣ ਵਿੱਚ ਬਿਜ਼ੀ ਹੈ।ਜਿਸਦੇ ਕਾਰਨ ਤੋਂ ਉਹ ਭਰਾ ਸ਼੍ਰੀਸੰਥ ਦੀ ਨਿਊ ਯੀਅਰ ਪਾਰਟੀ ਵਿੱਚ ਨਹੀਂ ਗਈ ਸੀ।ਦੀਪਿਕਾ ਅਤੇ ਸ਼੍ਰੀਸੰਥ ਨੇ ਘਰ ਵਿੱਚ ਸਪੈਸ਼ਲ ਬਾਂਡ ਸ਼ੇਅਰ ਕੀਤਾ ਸੀ।
Big Boss 12 Deepika
ਦੀਪਿਕਾ ਨੇ ਘਰ ਤੋਂ ਨਿਕਲਣ ਤੋਂ ਬਾਅਦ ਸ਼੍ਰੀਸੰਥ ਦੇ ਲਈ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਸੀ। ਅਦਾਕਾਰਾ ਨੇ ਲਿਖਿਆ ‘ ਸਭ ਤੋਂ ਜਿਆਦਾ ਮਾਣ ਦਾ ਪਲ, ਕਿਉਂਕਿ ਟਾਪ-2 ਵਿੱਚ ਸ਼੍ਰੀਸੰਥ ਅਤੇ ਦੀਪਿਕਾ ਸਨ।ਥੈਂਕਿਊ ਭਰਾ ਮੇਰੇ ਨਾਲ ਰਹਿਣ ਦੇ ਲਈ। ਚਾਹੇ ਕਿਸੀ ਤਰ੍ਹਾਂ ਦੇ ਹਾਲਾਤ ਹੋਣ, ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਰਹੇ , ਇਹ ਸਾਡੀ ਸਭ ਤੋਂ ਵੱਡੀ ਤਾਕਤ ਸੀ।
ਘਰ ਵਿੱਚ ਤੁਹਾਡੇ ਨਾਲ ਵਤੀਤ ਹੋਇਆ ਪਲ ਯਾਦ ਕਰ ਰਹੀ ਹਾਂ , ਮੈਂ ਹਾਂ ਅਤੇ ਜਿੰਦਗੀ ਭਰ ਦੇ ਲਈ ਤੁਹਾਡੀ ਭੈਣ ਰਹਾਂਗੀ’।ਬਿਗੱ ਬੌਸ ਜਿੱਤਜ਼ ਤੋਂ ਬਾਅਦ ਦੀਪਿਕਾ ਨੇ ਅੱਗੇ ਦੀ ਪਲਾਨਿੰਗ ਦੇ ਬਾਰੇ ਵਿੱਚ ਦੱਸਿਆ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਭ ਤੋਂ ਪਹਿਲਾਂ ਅਜਮੇਰ ਸ਼ਰੀਫ ਜਾਵੇਗੀ ਅਤੇ ਘਰ ਵਿੱਚ ਜਿਆਦਾ ਤੋਂ ਜਿਆਦਾ ਸਮਾਂ ਵਤੀਤ ਕਰਾਂਗੀ। ਦੱਸ ਦੇਈਏ ਕਿ ਬਿੱਗ ਬੌਸ ਹਾਊਸ ਵਿੱਚ ਦੀਪਿਕਾ ਦੀ ਸਾਦਗੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹ ਇਕੱਲੀ ਅਜਿਹੀ ਕੰਟੈਸਟੈਂਟ ਸੀ ਜਿਨ੍ਹਾਂ ਨੇ ਕਦੇ ਗਲਤ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਅਤੇ ਨਾ ਹੀ ਕਦੇ ਕੋਈ ਟਾਸਕ ਵਿੱਚ ਆਪਣੀ ਸੀਮਾ ਤੋਂ ਬਾਹਰ ਗਈ।