Big boss 12 anup jalota proposes jasleen : ਬਿੱਗ ਬੌਸ 12 ਵਿੱਚ ਅਨੂਪ ਜਲੋਟਾ ਅਤੇ ਜਸਲੀਨ ਦੀ ਜੋੜੀ ਸ਼ੁਰੂਆਤ ਤੋਂ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ।ਹਾਲ ਹੀ ਵਿੱਚ ਦੋਹਾਂ ਦਾ ਇੱਕ ਟਾਸਕ ਦੇ ਦੌਰਾਨ ਬ੍ਰੇਕਅੱਪ ਹੋ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਪੈਚਅੱਪ ਹੋ ਚੁੱਕਿਆ ਹੈ ਫਿਰ ਵੀ ਘਰ ਦੀ ਇਕਲੌਤੀ ਰੋਮਾਂਟਿਕ ਜੋੜੀ ਦੇ ਰਿਸ਼ਤੇ ਵਿੱਚ ਆਈ ਦਰਾਰ ਨੂੰ ਭਰਨ ਦੇ ਲਈ ਬਿੱਗ ਬੌਸ ਨੇ ਉਨ੍ਹਾਂ ਨੂੰ ਰੋਮਾਂਟਿਕ ਡੇਟ ਤੇ ਭੇਜਿਆ ਹੈ।
Big boss 12 anup jalota proposes jasleen
ਸ਼ੁਕਰਵਾਰ ਦੇ ਐਪੀਸੋਡ ਵਿੱਚ ਦੋਹਾਂ ਨੂੰ ਇੱਕ ਡਿਨਰ ਡੇਟ ਇੰਜੁਆਏ ਕਰਦੇ ਦਿਖਾਇਆ ਜਾਵੇਗਾ। ਕਲਰਜ਼ ਦੇ ਟਵਿੱਟਰ ਹੈਂਡਲ ਤੇ ਸ਼ੋਅ ਦਾ ਨਵਾਂ ਪ੍ਰੋਮੋ ਜਾਰੀ ਹੋਇਆ ਹੈ। ਵੀਡੀਓ ਵਿੱਚ ਦੋਹਾਂ ਇੱਕ ਦੂਜੇ ਦਾ ਹੱਥ ਰੋਮਾਂਟਿਕ ਕੈਂਡਲ ਲਾਈਟ ਡਿਨਰ ਦਾ ਮਜਾ ਲੈ ਰਹੇ ਹਨ।ਇਸ ਦੌਰਾਨ ਦੋਹਾਂ ਨੇ ਕੱਪਲ ਡਾਂਸ ਵੀ ਕੀਤਾ। ਜਸਲੀਨ ਟ੍ਰੈਡਿਸ਼ਨਲ ਲੁਕ ਵਿੱਚ ਹੈ ਤਾਂ ਭਜਨ ਸਮ੍ਰਾਟ ਅਨੂਪ ਜਲੋਟਾ ਸੂਟ ਵਿੱਚ ਹੈਂਡਸਮ ਲੱਗ ਰਹੇ ਹਨ । ਦੋਵੇਂ ਇੱਕ ਦੂਜੇ ਦੇ ਨਾਲ ਖੁਸ਼ ਨਜ਼ਰ ਆ ਰਹੇ ਹਨ।ਅਨੂਪ ਜਲੋਟਾ ਗੋਢਿਆਂ ਤੇ ਬੈਠ ਕੇ ਜਸਲੀਨ ਨੂੰ ਪ੍ਰਪੋਜ਼ ਕਰਦੇ ਹਨ । ਉਹ ਜਸਲੀਨ ਨੂੰ ਗੁਲਾਬ ਦਾ ਫੁੱਲ ਦਿੰਦੇ ਹੋਏ ਕਹਿੰਦੇ ਹਨ ਲਵ ਯੂ। ਭਜਨ ਸਮ੍ਰਾਟ ਦਾ ਇਹ ਅੰਦਾਜ਼ ਦੇਖ ਜਸਲੀਨ ਕਾਫੀ ਖੁਸ਼ ਹੁੰਦੀ ਹੈ। ਉਹ ਅਨੂਪ ਨੂੰ ਗਲੇ ਲਗਾਉਂਦੇ ਹੋਏ ਕਹਿੰਦੇ ਹਨ ‘ ਲਵ ਯੂ’।
ਪਹਿਲੀ ਵਾਰ ਜਸਲੀਨ ਅਨੂਪ ਦਾ ਅਜਿਹਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲੇਗਾ। ਹੁਣ ਤੱਕ ਉਨ੍ਹਾਂ ਨੇ ਸ਼ੋਅ ਵਿੱਚ ਕਦੇ ਪਿਆਰ ਦਾ ਇਜਹਾਰ ਨਹੀਂ ਕੀਤਾ ਸੀ। ਉਨ੍ਹਾਂ ਦੀ ਲਵ ਸਟੋਰੀ ਦਾ ਇਹ ਐਂਡਲ ਦਰਸ਼ਕਾਂ ਦੀ ਸ਼ੋਅ ਵਿੱਚ ਰੂਚੀ ਵਧਾਵੇਗਾ।
ਇਸ ਹਫਤੇ ਦਾ ਬਿੱਗ ਬੌਸ ਇੱਕ ਪਾਸੇ ਜਸਲੀਨ ਅਨੂਪ ਜਲੋਟਾ ਦੇ ਨਾਮ ਰਿਹਾ।ਸਕ੍ਰੀਨ ਤੇ ਉਨਹਾਂ ਨੂੰ ਜਿਆਦਾ ਤਰ ਦੇਖਿਆ ਗਿਆ ਹੈ। ਬਿੱਗ ਬੌਸ ਸੀਜਨ 12 ਵਿੱਚ ਹੁਣ ਖੇਡ ਰੋਮਾਂਚ ਦੇ ਵੱਲ ਵੱਧਦਾ ਜਾ ਰਿਹਾ ਹੈ। ਸਾਰੇ ਕੰਟੈਸਟੈਂਟ ਦੀ ਅਸਲੀ ਕਹਾਣੀ ਅਤੇ ਗੱਲਾਂ ਸਾਹਮਣੇ ਆਉਣ ਲੱਗੀ ਹੈ। ਇਸ ਵਿੱਚ ਬਿੱਗ ਬੌਸ ਦੀ ਸਭ ਤੋਂ ਹਿੱਟ ਜੋੜੀ ਅਨੂਪ ਜਲੋਟਾ ਅਤੇ ਜਸਲੀਨ ਮਠਾਰੂ ਦੇ ਵਿੱਚ ਬਹਿਸ ਹੋਈ ਸੀ ਅਤੇ ਅਨੂਪ ਨੇ ਜਸਲੀਨ ਦੇ ਨਾਲ ਰਿਸ਼ਤਾ ਤੋੜਨ ਦੀ ਗੱਲ ਕਹੀ ਸੀ ਪਰ ਅਨੂਪ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਜਸਲੀਨ ਵੀ ਘਰ ਤੋਂ ਬਾਹਰ ਜਾ ਸਕਦੀ ਹੈ।