Badla movie screening: ਇਸ ਹਫਤੇ ਬਾਕਸ ਆਫਿਸ ਤੇ ਇੱਕ ਹੀ ਫਿਲਮ ਰਿਲੀਜ਼ ਹੋਈ ਹੈ। ਅਮਿਤਾਭ ਬੱਚਨ ਅਤੇ ਤਾਪਸੀ ਪਨੂੰ ਦੀ ਫਿਲਮ ਬਦਲਾ ਵੁਮੈਨਜ਼ ਡੇਅ ਦੇ ਮੌਕੇ ਤੇ ਰਿਲੀਜ਼ ਕੀਤੀ ਗਈ।
Badla movie screening

ਮਰਡਰ ਮਿਸਟ੍ਰੀ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਵੀਰਵਾਰ ਨੂੰ ਮੁੰਬਈ ਵਿੱਚ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ। ਜਿੱਥੇ ਬੀ ਟਾਊਨ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਉੜੀ ਫੇਮ ਸਟਾਰ ਵਿੱਕੀ ਕੌਸ਼ਲ ਸਕ੍ਰੀਨਿੰਗ ਵਿੱਚ ਪਹੁੰਚੇ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਬਦਲਾ ਦੀ ਤਾਰੀਫ ਕੀਤੀ। ਅਦਾਕਾਰ ਨੇ ਲਿਖਿਆ’ ਬਦਲਾ ਹਾਲ ਦੇ ਦਿਨਾਂ ਵਿੱਚ ਰਿਲੀਜ਼ ਹੋਈ ਸਭ ਤੋਂ ਜਿਆਦਾ ਮਨੋਰੰਜਕ ਫਿਲਮਾਂ ਵਿੱਚੋਂ ਇੱਕ ਹੈ।

ਸੁਪਰ ਅਮੈਜਿੰਗ, ਬੱਚਨ ਸਰ ਅਤੇ ਤਾਪਸੀ ਨੂੰ ਇਕੱਠੇ ਦੇਖਣ ਨਾਲ ਕਿੰਨੀ ਖੁਸ਼ੀ ਮਿਲਦੀ ਹੈ। ਬੇਹਤਰੀਨ ਅਤੇ ਇੰਸਪਾੲਰਿੰਗ ਪਰਫਾਰਮੈਂਸ ਹੈ।

ਸੁਜਾਏ ਦਾ ਸ਼ਾਨਦਾਰ ਨਿਰਦੇਸ਼ਨ।ਤਾਪਸੀ ਪਨੂੰ ਨੂੰ ਵੀ ਸਕ੍ਰੀਨਿੰਗ ਵਿੱਚ ਸਪਾਟ ਕੀਤਾ ਗਿਆ। ਫਿਲਮ ਵਿੱਚ ਉਸ ਦੇ ਕੰਮ ਦੀ ਤਾਰੀਫ ਹੋ ਰਹੀ ਹੈ।

ਬਦਲਾ ਵਿੱਚ ਇੱਕ ਵਾਰ ਫਿਰ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਈ ਹੈ।ਦੋਹਾਂ ਦਾ ਕੰਮ ਪਿੰਕ ਪਸੰਦ ਕੀਤਾ ਗਿਆ ਸੀ।ਤਸਵੀਰ ਵਿੱਚ ਜੈਕੀ ਭਗਨਾਨੀ। ਉਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਕਲਕਾਰਾਂ , ਨਿਰਦੇਸ਼ਨ ਅਤੇ ਕਹਾਣੀ ਦੀ ਤਾਰੀਫ ਕੀਤੀ।

ਉਹ ਸਕ੍ਰੀਨਿੰਗ ਵਿੱਚ ਆਲ ਬਲੈਕ ਲੁਕ ਵਿੱਚ ਦਿਖਾਈ ਦਿੱਤੇ।ਫਿਲਮ ਦੇਖਣ ਤੋਂ ਬਾਅਦ ਰਿਤੇਸ਼ ਦੇਸ਼ਮੁਖਵ ਨੇ ਟਵੀਟ ਕਰ ਦੱਸਿਆ ਕਿ ਫਿਲਮ ਕਿਸ ਤਰ੍ਹਾਂ ਦੀ ਹੈ। ਉਨ੍ਹਾਂ ਨੇ ਲਿਖਿਆ ‘ ਮਾਸਟਰ ਸਟੋਰੀ, ਸੁਜਾਏ ਘੋਸ਼ ਦੀ ਬਦਲਾ ਸ਼ਾਨਦਾਰ ਹੈ, ਬੱਚਨ ਸਰ ਤੁਸੀਂ ਫਿਲਮ ਵਿੱਚ ਕਮਾਲ ਦੇ ਹੋ-ਪਿਓਰ ਗੋਲਡ।

ਤਾਪਸੀ ਤੁਸੀਂ ਬੇਹੱਦ ਹੀ ਚੰਗੀ ਅਦਾਕਾਰਾ ਹੋ , ਅੰਮ੍ਰਿਤਾ ਸਿੰਘ ਅਦਭੁੱਤ ਹੈ, ਪੂਰੀ ਟੀਮ ਨੂੰ ਵਧਾਈ, ਇਸ ਰਤਨ ਨੂੰ ਮਿਸ ਨਾ ਕਰੋ।ਡਾਇਰੈਕਟਰ, ਪ੍ਰੋਡਿਊਸਰ ਦਿਨੇਸ਼ ਵਿਜਾਨ ਬਦਲਾ ਦੀ ਸਕ੍ਰੀਨਿੰਗ ਵਿੱਚ ਪਹੁੰਚੇ।

ਅਦਾਕਾਰ ਹਰਸ਼ਵਰਧਨ ਰਾਣੇ ਕੈਜ਼ੁਅਲ ਲੁਕ ਵਿੱਚ ਪਹੁੰਚੇ। ਉਸ ਦੀ ਪਿਛਲੀ ਫਿਲਮ ਜੇਪੀ ਦੱਤਾ ਦੀ ਪਲਟਨ ਸੀ। ਫਿਲਮ ਨੇ ਬਾਕਸ ਆਫਿਸ ਤੇ ਖਾਸ ਕਮਾਲ ਨਹੀਂ ਦਿਖਾਇਆ ਸੀ।

ਡੈਵਿਡ ਧਵਨ ਵੀ ਬਦਲਾ ਦੀ ਸਕ੍ਰੀਨਿੰਗ ਵਿੱਚ ਪਹੁੰਚੇ।ਦੱਸ ਦੇਈਏ ਕਿ ਫਿਲਮ ਵਿੱਚ ਤਾਪਸੀ ਪਨੂੰ- ਅਮਿਤਾਭ ਦੇ ਇਲਾਵਾ ਮਾਨਵ ਕੌਲ ਅਤੇ ਅੰਮ੍ਰਿਤਾ ਸਿੰਘ ਅਹਿਮ ਰੋਲ ਵਿੱਚ ਹਨ।

ਬਦਲਾ ਨੂੰ ਸ਼ਾਹਰੁਖ ਖਾਨ ਦੀ ਕੰਪਨੀ ਰੈਡ ਚਿਲੀ ਐਂਟਰਟੇਨਮੇਂਟ ਨੇ ਪ੍ਰੋਡਿਊਸ ਕੀਤਾ ਹੈ।
