ਸਲਮਾਨ ਦੀ ਭੈਣ ਅਰਪਿਤਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਵੇਖੋ ਤਸਵੀਰਾਂ

Arpita Khan discharge hospital little baby girl ayat sharma

1 of 10

Arpita Khan discharge hospital : ਸਲਮਾਨ ਖਾਨ ਦੇ ਜਨਮਦਿਨ 27 ਦਸੰਬਰ ਵਾਲੇ ਦਿਨ ਉਨ੍ਹਾਂ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ। ਮੁੰਬਈ ਦੇ ਹਿੰਦੁਜਾ ਹਸਪਤਾਲ ਵਿੱਚ ਨਿਊਲੀ ਬਾਰਨ ਬੇਬੀ ਨੇ ਦੁਨੀਆ ਵਿੱਚ ਕਦਮ ਰੱਖਿਆ।

ਬੇਟੀ ਦਾ ਨਾਮ ਅਯਾਤ ਰੱਖਿਆ ਗਿਆ ਹੈ। ਹੁਣ ਅਰਪਿਤਾ ਨੂੰ ਹਿੰਦੁਜਾ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਅਰਪਿਤਾ ਫੈਮਿਲੀ ਨਾਲ ਹਸਪਤਾਲ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।

ਤਸਵੀਰ ਵਿੱਚ ਅਰਪਿਤਾ ਪਰਿਵਾਰ ਦੇ ਨਾਲ ਬਾਹਰ ਨਿਕਲ ਰਹੀ ਹੈ। ਅਰਪਿਤਾ ਨੇ ਬੇਟੇ ਆਹਿਲ ਸ਼ਰਮਾ ਦਾ ਹੱਥ ਫੜਿਆ ਹੋਇਆ ਹੈ ਜਦ ਕਿ ਅਯਾਤ ਪਾਪਾ ਦੀ ਗੋਦ ਵਿੱਚ ਨਜ਼ਰ ਆ ਰਹੀ ਹੈ।

ਸਲਮਾਨ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸਾਰੇ ਇਸ ਛੋਟੇ ਜਿਹੇ ਮਹਿਮਾਨ ਦੇ ਸਵਾਗਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਯੁਸ਼ ਸ਼ਰਮਾ ਨੇ ਇੰਸਟਾਗ੍ਰਾਮ ਉੱਤੇ ਕੁੱਝ ਫੈਮਿਲੀ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਅਤੇ ਪ੍ਰਸ਼ੰਸਕਾਂ ਨੇ ਤਸਵੀਰਾਂ ਉੱਤੇ ਕਾਫੀ ਸਾਰੇ ਪਿਆਰ ਭਰੇ ਕਮੈਂਟ ਕੀਤੇ।

ਹੁਣ ਅਯਾਤ ਦੀਆਂ ਕੁੱਝ ਲੇਟੇਸਟ ਤਸਵੀਰਾਂ ਸਾਹਮਣੇ ਆਈਆਂ ਹਨ।

ਹਾਲਾਂਕਿ ਤਸਵੀਰਾਂ ਵਿੱਚ ਅਯਾਤ ਦਾ ਚਹਿਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਉਹ ਪਾਪਾ ਆਯੁਸ਼ ਦੀ ਗੋਦ ਵਿੱਚ ਆਰਾਮ ਫਰਮਾਉਂਦੀ ਨਜ਼ਰ ਆ ਰਹੀ ਹੈ।

ਡਿਲੀਵਰੀ ਦੇ ਸਮੇਂ ਉਨ੍ਹਾਂ ਦੇ ਨਾਲ ਖਾਨ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਅਰਪਿਤਾ ਨੇ ਬੱਚੇ ਨੂੰ ਸੀ – ਸੈਕਸ਼ਨ ਦੇ ਜ਼ਰੀਏ ਜਨਮ ਦਿੱਤਾ।

ਉਨ੍ਹਾਂ ਨੇ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਉਹ ਸਲਮਾਨ ਖਾਨ ਦੇ 54ਵੇਂ ਜਨਮਦਿਨ ਉੱਤੇ ਹੀ ਭਾਈਜਾਨ ਨੂੰ ਇਹ ਖਾਸ ਤੋਹਫਾ ਦੇਣ ਵਾਲੀ ਹੈ।