Aamir Khan Sorry: ਆਮਿਰ ਖਾਨ ਦੀਆਂ ਫਿਲਮਾਂ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਠਗਸ ਆਫ ਹਿੰਦੋਸਤਾਨ ਦੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਦਿਨ ਬੰਪਰ ਓਪਨਿੰਗ ਵੀ ਮਿਲੀ ਪਰ ਉਸ ਤੋਂ ਬਾਅਦ ਜੋ ਹਾਲ ਹੋਇਆ ਫਿਲਮ ਲਈ 150 ਕਰੋੜ ਦੀ ਕਮਾਈ ਕਰ ਪਾੳੁਣਾ ਮੁਸ਼ਕਲ ਹੋ ਗਿਆ। ਆਮਿਰ ਆਪਣੇ ਆਪ ਵੀ ਠਗਸ ਆਫ ਹਿੰਦੋਸਤਾਨ ਦੇ ਬੁਰੀ ਤਰ੍ਹਾਂ ਫਲਾਪ ਹੋ ਜਾਣ ਤੋਂ ਬਾਅਦ ਮੁਅਾਫੀ ਮੰਗ ਚੁੱਕੇ ਹਨ। ਕਿਹਾ ਜਾ ਰਿਹਾ ਸੀ ਆਮਿਰ ਆਪਣੀ ਅਗਲੀ ਫਿਲਮ ਮਹਾਭਾਰਤ ਦੀਆਂ ਤਿਆਰੀਆਂ ਵਿੱਚ ਜੁੱਟ ਗਏ ਹਨ ਪਰ ਅਜਿਹਾ ਨਹੀਂ ਹੈ। ਦਰਅਸਲ, ਆਮਿਰ ਖਾਨ ਗੁਪਤਵਾਸ ਉੱਤੇ ਹਨ।
ਨਾ ਉਹ ਰਣਬੀਰ – ਦੀਪਿਕਾ ਦੇ ਰਿਸੈਪਸ਼ਨ ਉੱਤੇ ਆਏ ਅਤੇ ਨਾ ਹੀ ਈਸ਼ਾ ਅੰਬਾਨੀ ਦੇ ਵਿਆਹ ‘ਤੇ ਪਰ ਆਮਿਰ ਖਾਨ ਛੁੱਟੀ ‘ਤੇ ਨਹੀਂ ਹਨ। ਉਹ ਠਗਸ ਆਫ ਹਿੰਦੋਸਤਾਨ ਦੇ ਫਲਾਪ ਹੋਣ ਉੱਤੇ ਆਪਣੀ ਗਲਤੀ ਮੰਨਦੇ ਹਨ ਅਤੇ ਆਪਣਾ ਵਿਸ਼ਲੇਸ਼ਣ ਕਰ ਰਹੇ ਹਨ। ਆਮਿਰ ਅੱਜ ਕੱਲ੍ਹ ਪੁਰਤਗਾਲ ਵਿੱਚ ਹਨ। ਆਪਣੇ ਨਾਲ ਉਹ ਕੁਲ 6 ਸਕਰਿਪਟ ਲੈ ਕੇ ਗਏ ਹਨ ਅਤੇ ਇਹਨਾਂ ਵਿੱਚ ਸਭ ਤੋਂ ਦਿਲਚਸਪ ਹੈ ਨਿਰਮਾਤਾ ਨੀਰਜ ਪਾਂਡੇ ਦੀ ਫਿਲਮ – ਵਿਕਰਮ ਵੇਧਾ। ਵਿਕਰਮ ਵੇਧਾ ਸਾੳੂਥ ਦੀ ਸੁਪਰ ਹਿੱਟ ਫਿਲਮ ਵਿਕਰਮ ਬ੍ਰਹਮਾ ਦਾ ਹਿੰਦੀ ਰੀਮੇਕ ਹੈ। ਜਦੋਂ ਤੋ ਨੀਰਜ ਪਾਂਡੇ ਨੇ ਵਿਕਰਮ ਬ੍ਰਹਮਾ ਦੇ ਰਾਇਟਸ ਖਰੀਦੇ ਹਨ, ਇਸ ਦੀ ਕਾਸਟਿੰਗ ਨੂੰ ਲੈ ਕੇ ਡਿਜੀਟਲ ਵਿੱਚ ਅਤੇ ਅਖਬਾਰਾਂ ਵਿੱਚ ਵੀ, ਸਿਰਫ ਤੁੱਕੇਬਾਜੀ ਚੱਲਦੀ ਰਹੀ ਹੈ।
Aamir Khan Sorry
ਕਦੇ ਸ਼ਾਹਰੁਖ ਖਾਨ ਅਤੇ ਆਰ ਮਾਧਵਨ ਦੀ ਜੋੜੀ ਬਣਦੀ ਹੈ। ਕਦੇ ਅਜੇ ਦੇਵਗਨ ਅਤੇ ਮਾਧਵਨ ਦੀ। ਫਿਲਮ ਦੀ ਪੂਰੀ ਸਕਰਿਪਟ ਨਵੇਂ ਸਿਰੇ ਤੋਂ ਲਿਖੀ ਜਾ ਚੁੱਕੀ ਹੈ। ਚੇਂਨਈ ਦਾ ਕੰਮ-ਕਾਜ ਪੂਰਾ ਕਰਕੇ ਕਾਨਪੁਰ ਆ ਚੁੱਕੇ ਹਨ। ਫਿਲਮ ਦੇ ਵਿਲੇਨ ਦੀ ਯਾਤਰਾ ਕਾਨਪੁਰ ਤੋਂ ਹੋ ਕੇ ਲਖਨਊ ਹੁੰਦੇ ਹੋਏ ਕੋਲਕਾਤਾ ਤੱਕ ਜਾਣੀ ਹੈ ਪਰ ਸੌ ਕਰੋੜ ਦਾ ਸਵਾਲ ਉਹੀ ਹੈ ਕਿ ਮੂਲ ਫਿਲਮ ਵਿੱਚ ਵਿਜੇ ਸੇਤੁਪਤੀ ਨੇ ਜੋ ਕਿਰਦਾਰ ਨਿਭਾਇਆ, ਉਸ ਨੂੰ ਹਿੰਦੀ ਫਿਲਮ ਵਿੱਚ ਕੌਣ ਨਿਭਾਏਗਾ। ਜਾਣਕਾਰੀ ਮੁਤਾਬਕ ਆਮਿਰ ਖਾਨ ਨੂੰ ਇਹ ਕਿਰਦਾਰ ਬਹੁਤ ਪਸੰਦ ਆਇਆ ਹੈ। ਨਿਰਮਾਤਾ ਨੀਰਜ ਪਾਂਡੇ ਪੂਰੀ ਸਕਰਿਪਟ ਆਮਿਰ ਖਾਨ ਨੂੰ ਸੁਣਾ ਚੁੱਕੇ ਹਨ। ਆਮਿਰ ਖਾਨ ਦੀ ਫਿਲਮ ਵਿੱਚ ਪੈਸਾ ਲਗਾ ਰਹੀ ਕੰਪਨੀ ਰਿਲਾਇੰਸ ਅੈਂਟਰਟੇਨਮੈਂਟ ਨਾਲ ਗੱਲ ਵੀ ਹੋ ਚੁੱਕੀ ਹੈ। ਆਮਿਰ ਖਾਨ ਇਸ ਫਿਲਮ ਦੇ ਸਾਥੀ ਨਿਰਮਾਤਾ ਵੀ ਹੋਣਗੇ ਅਤੇ ਬ੍ਰਹਮਾ ਵਾਲਾ ਰੋਲ ਵੀ ਕਰਨ ਨੂੰ ਤਿਆਰ ਹੋ ਗਏ ਹਨ। ਫਿਲਮ ਵਿੱਚ ਵਿਕਰਮ ਦਾ ਰੋਲ ਕੌਣ ਕਰੇਗਾ, ਇਸ ਦਾ ਫੈਸਲਾ ਵੀ ਹੁਣ ਆਮੀਰ ਖਾਨ ਦੇ ਹੀ ਹੱਥ ਵਿੱਚ ਹੈ।
Aamir Khan Sorry