Bollywood Actress Helen: ਹੈਲਨ ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਅਤੇ ਡਾਂਸਰ ਹੈ। ਦੱਸ ਦੇਈਏ ਕਿ ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। 1998 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਅਤੇ 2009 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਹ ਬਾਲੀਵੁੱਡ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ਮੰਨੀ ਗਈ ਹੈ। ਜਾਣਕਾਰੀ ਮੁਤਾਬਿਕ ਉਹ ਚਾਰ ਫ਼ਿਲਮਾਂ ਅਤੇ ਇੱਕ ਕਿਤਾਬ ਲਈ ਪ੍ਰੇਰਨਾ ਵੀ ਬਣੀ। ਹੈਲਨ ਦੇ ਪਿਤਾ ਰਿਚਰਡਸਨ ਫਰਾਂਸੀਸੀ ਐਂਗਲੋ ਇੰਡੀਅਨ ਸਨ। ਉਹਨਾਂ ਦੇ ਦਾਦਾ ਸਪੇਨੀ ਸਨ। ਦੱਸ ਦੇਈਏ ਕਿ ਉਹਨਾਂ ਦੇ ਸਕੇ ਪਿਤਾ ਦਾ ਨਾਂਅ ਜੈਰਾਗ ਸੀ।
ਜਾਣਕਾਰੀ ਮੁਤਾਬਿਕ ਮਿਥੁਨ ਚੱਕਵਰਤੀ ਬਾਰੇ ਕਈ ਲੋਕ ਇਹ ਜਾਣਦੇ ਹਨ ਕਿ ਉਹ ਇੱਕ ਜ਼ਮਾਨੇ ਵਿੱਚ ਨਕਸਲਵਾਦੀ ਅੰਦੋਲਨ ਦੇ ਸਮਰਥਕ ਵੀ ਸਨ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਿਥੁਨ ਮਸ਼ਹੂਰ ਡਾਂਸਰ ਹੈਲਨ ਦੇ ਅਸਿਸਟੈਂਟ ਵੀ ਰਹਿ ਚੁੱਕੇ ਹਨ। ਐਕਟਿੰਗ ਦੀ ਫੀਲਡ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਮਿਥੁਨ ਸਟੇਜ ‘ਤੇ ਡਾਂਸ ਪ੍ਰੋਗਰਾਮ ਪੇਸ਼ ਕਰ ਕੇ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦੇ ਸਨ ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੋ ਗਿਆ ਸੀ।
ਦੱਸ ਦੇਈਏ ਕਿ ਮਿਥੁਨ ਨੇ ਦਰਅਸਲ ਇੱਕ ਐਕਟਿੰਗ ਸਕੂਲ ਵਿੱਚ ਦਾਖਲਾ ਲਿਆ ਸੀ ਤੇ ਜਿਵੇਂ ਹੀ ਟ੍ਰੇਨਿੰਗ ਪੂਰੀ ਕਰ ਕੇ ਬਾਹਰ ਆਏ, ਉਨ੍ਹਾਂ ਨੂੰ ਇੱਕ ਫਿਲਮ ‘ਮ੍ਰਿਗਯਾ’ ਵਿੱਚ ਕੰਮ ਕਰਨ ਲਈ ਮੌਕਾ ਮਿਲ ਗਿਆ। ਉਂਝ ਤਾਂ ਇਹ ਫਿਲਮ ਕਾਫੀ ਸਫਲ ਰਹੀ ਤੇ ਇਸ ਨੂੰ ਕਈ ਐਵਾਰਡ ਮਿਲੇ ਪਰ ਮਿਥੁਨ ਨੂੰ ਇਸ ਤੋਂ ਕੁਝ ਖਾਸ ਫਾਇਦਾ ਨਹੀਂ ਹੋਇਆ। ਇਸ ਕਰਕੇ ਉਨ੍ਹਾਂ ਨੂੰ ਕਈ ਹੋਰ ਫਿਲਮਾਂ ਵੀ ਆਫਰ ਨਹੀਂ ਹੋਈਆਂ। ਇਸ ਦੌਰਾਨ ਉਨ੍ਹਾਂ ਨੂੰ ਖਿਆਲ ਆਇਆ ਕਿ ਜਦ ਤੱਕ ਕੁਝ ਹੋਰ ਕੰਮ ਨਹੀਂ ਮਿਲਦਾ, ਕਿਉਂ ਨਾ ਹੈਲਨ ਦਾ ਅਸਿਸਟੈਂਟ ਬਣ ਕੇ ਡਾਂਸ ਦਾ ਸ਼ੌਕ ਪੂਰਾ ਕਰ ਲਿਆ ਜਾਏ। ਉਹ ਹੈਲਨ ਨੂੰ ਮਿਲੇ ਤੇ ਉਨ੍ਹਾਂ ਨਾਲ ਕੰਮ ਕਰਨ ਦੀ ਗੁਜਾਰਿਸ਼ ਕੀਤੀ। ਹੈਲਨ ਨੇ ਹਾਂ ਕਰ ਦਿੱਤੀ ਤੇ ਫਿਰ ਮਿਥੁਨ ਨੇ ਕੁਝ ਸਮੇਂ ਤੱਕ ਉਨ੍ਹਾਂ ਦੇ ਅਸਿਸਟੈਂਟ ਦੇ ਰੂਪ ਵਿੱਚ ਕੰਮ ਕਰ ਲਿਆ। ਇਸ ਦੌਰਾਨ ਮਿਥੁਨ ਨੇ ਆਪਣਾ ਨਾਂਅ ਬਦਲ ਲਿਆ ਸੀ ਅਤੇ ਖੁਦ ਨੂੰ ਰੰਗ ਰੇਜ ਦੱਸ ਕੇ ਲੋਕਾਂ ਨੂੰ ਮਿਲਦੇ ਸਨ।
Bollywood Actress Helen
ਤਿੰਨ ਵਾਰ ਨੈਸ਼ਨਲ ਅਵਾਰਡ ਜਿੱਤ ਚੁੱਕੇ ਮਿਥੁਨ ਦਾ ਕਹਿਣਾ ਹੈ ਕਿ ਉਹ ਹੁਣ ਵੀ ਅਭਿਨੈ ਸਿੱਖਦੇ ਹਨ। ਮਿਥੁਨ ਚੱਕਰਵਰਤੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਵੀ ਤੁਹਾਡੇ ਅਜਿਹੇ ਪ੍ਰਸ਼ੰਸਕਾਂ ਦੀ ਕਮੀ ਨਹੀਂ ਹੈ, ਜੋ ਤੁਹਾਨੂੰ ਹੀਰੋ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ ਪਰ ਹੁਣ ਤੁਸੀਂ ਹੀਰੋ ਦੇ ਪਿਓ ਦੀਆਂ ਭੂਮਿਕਾਵਾਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ? ਸਮੇਂ ਦੇ ਨਾਲ ਉਮਰ ਅਸਰ ਤਾਂ ਛੱਡਦੀ ਹੀ ਹੈ। ਹਾਲੀਵੁੱਡ ਦੀਆਂ ਫਿਲਮਾਂ ਵਿੱਚ ਬੇਸ਼ੱਕ ਹੀ ਮੇਰੀ ਉਮਰ ਦੇ ਐਕਟਰ ਲੀਡ ਭੂਮਿਕਾਵਾਂ ਕਰਦੇ ਹਨ ਪਰ ਬਾਲੀਵੁੱਡ ਵਿੱਚ ਅਜਿਹਾ ਨਹੀਂ ਚੱਲਦਾ। ਉਂਝ ਵੀ ਇੱਕ ਤੋਂ ਇੱਕ ਪ੍ਰਤਿਭਾਸ਼ਾਲੀ ਨਵੇਂ ਹੀਰੋ ਆ ਚੁੱਕੇ ਹਨ, ਅਜਿਹੇ ਵਿੱਚ ਸੱਠ ਪਾਰ ਕਰ ਚੁੱਕੇ ਮੇਰੇ ਵਰਗੇ ਐਕਟਰ ਨੂੰ ਹੀਰੋ ਬਣਨ ਦੀ ਕੀ ਜ਼ਰੂਰਤ ਹੈ।