SBI PO job notification 2018: ਨਵੀਂ ਦਿੱਲੀ : ਬੈਂਕ ‘ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ ਕਿ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਪ੍ਰੋਬੇਸ਼ਨਰੀ ਅਫਸਰਾਂ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਟੇਟ ਬੈਂਕ ਆਫ ਇੰਡੀਆ ਨੇ ਪ੍ਰੋਬੇਸ਼ਨਰੀ ਅਫਸਰਾਂ ਲਈ 2 ਹਜ਼ਾਰ ਪੋਸਟਾਂ ‘ਤੇ ਨੌਕਰੀਆਂ ਕੱਢੀਆਂ ਹਨ। ਇਹਨਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕੀਤਾ ਜਾਵੇਗਾ ।ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ।
ਬੈਂਕ ਨੇ ਆਪਣੀ ਅਧਿਕਾਰਿਕ ਵੈੱਬ ਸਾਈਟ sbi.co.in ‘ਤੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੋ ਬਿਨੇਕਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਇਸ ਵੈੱਬਸਾਈਟ ‘ਤੇ ਜਾ ਕੇ ਲੋਗ ਇਨ ਕਰਕੇ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ । ਅਹੁਦਿਆਂ ਦਾ ਨਾਂ : ਪ੍ਰੋਬੇਸ਼ਨਰੀ ਅਫਸਰ , ਅਤੇ ਸਭ ਤੋਂ ਜਰੂਰੀ ਗੱਲ ਕਿ ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 2000 ਹੈ। ਅਹੁਦਿਆਂ ਲਈ ਸਿੱਖਿਅਤ ਯੋਗਤਾ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 13 ਮਈ 2018 ਨਿਰਧਾਰਿਤ ਕੀਤੀ ਗਈ ਹੈ ।
SBI PO job notification 2018
ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਫੀਸ ਜਨਰਲ ਵਰਗ ਦੇ ਉਮੀਦਵਾਰਾਂ ਨੂੰ 600 ਰੁਪਏ, ਜਦੋਂਕਿ ਐੱਸ. ਸੀ.\ਐੱਸ. ਟੀ. ਵਰਗ ਦੇ ਬਿਨੇਕਾਰਾਂ ਨੂੰ 100 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਚੋਣ ਪ੍ਰਕਿਰਿਆ ਉਮੀਦਵਾਰ ਦੀ ਚੋਣ ਲਿਖਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ। ਉਮੀਦਵਾਰ ਅਪਲਾਈ ਕਰਨ ਲਈ ਅਧਿਕਾਰਿਕ ਵੈੱਬਸਾਈਟ sbi.co.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।