India Sex Education: ਸੈਕਸ ਐਜੂਕੇਸ਼ਨ ਦੇਸ਼ ਦੇ ਸਕੂਲਾਂ ਦੇ ਕੋਰਸ ਦਾ ਹਿੱਸਾ ਬਨਣ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਸ਼ੁਰੁਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਸਿਹਤ ਯੋਜਨਾ ‘ਆਯੂਸ਼ਮਾਨ ਭਾਰਤ’ ਦੇ ਤਹਿਤ ਹੀ ਸ਼ਨੀਵਾਰ, 14 ਅਪ੍ਰੈਲ ਨੂੰ ਛੱਤੀਸਗੜ ਦੇ ਬੀਜਾਪੁਰ ਤੋਂ ਹੋਵੇਗੀ। ਸਕੂਲ ਸਿਹਤ ਪ੍ਰੋਗਰਾਮ ਦੇ ਤਹਿਤ ਰੋਲ ਪਲੇ ਅਤੇ ਐਕਟਿਵਿਟੀ ਬੇਸਡ ਮਾਡਿਊਲ ਨੂੰ ਬਾਅਦ ਵਿੱਚ ਕਈ ਪੜਾਵਾਂ ਵਿੱਚ ਪੂਰੇ ਦੇਸ਼ ਦੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸਦੇ ਲਈ ਖਾਸ ਤੌਰ ਨਾਲ ਟ੍ਰੇਂਡ ਕੀਤੇ ਸਿਖਿਅਕਾਂ ਅਤੇ ਸਾਥੀ ਐਜੁਕੇਟਰਾਂ (ਚੁਣੇ ਹੋਏ ਵਿਦਿਆਰਥੀਆਂ) ਦੀ ਮਦਦ ਲਈ ਜਾਵੇਗੀ।
India Sex Education
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਪੀਏ ਸਰਕਾਰ ਵੱਲੋਂ ਵੀ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਪਰ ਸਾਲ 2005 ਵਿੱਚ ਬੀਜੇਪੀ ਨੇਤਾ ਵੇਂਕਈਆ ਨਾਇਡੂ ਦੀ ਪ੍ਰਧਾਨਗੀ ਵਾਲੀ ਰਾਜ ਸਭਾ ਦੀ ਕਮੇਟੀ ਨੇ ਇਸਦੀ ਆਲੋਚਨਾ ਕੀਤੀ ਸੀ ਅਤੇ ਇਸਨੂੰ ਚਲਾਕੀ ਭਰੀ ਮਿੱਠੀ ਭਾਸ਼ਾ ਦੱਸਿਆ ਸੀ। ਇਸ ਕੋਰਸ ਵਿੱਚ ਵਧਦੇ ਬੱਚਿਆਂ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਯੌਨ ਅਤੇ ਪ੍ਰਜਣਨ ਸਬੰਧੀ ਸਿਹਤ, ਯੌਨ ਉਤਪੀੜਨ, ਗੁਡ ਟਚ ਅਤੇ ਬੈਡ ਟਚ, ਪੋਸ਼ਣ, ਮਾਨਸਿਕ ਸਿਹ, ਯੌਨ ਸਬੰਧਾਂ ਨਾਲ ਹੋਣ ਵਾਲੇ ਰੋਗ (STD) , ਗੈਰ ਸੰਕ੍ਰਮਣ ਵਾਲੇ ਰੋਗ, ਸੱਟ ਅਤੇ ਹਿੰਸਾ ਆਦਿ ਸ਼ਾਮਿਲ ਹੋਣਗੇ। ਕਰੀਬ 22 ਘੰਟੇ ਦਾ ਇਹ ਪ੍ਰੋਗਰਾਮ ਕੇਂਦਰੀ ਸਿਹਤ ਮੰਤਰਾਲੇ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਾਂਝੀ ਪਹਿਲ ਹੈ ਅਤੇ ਇਸ ਨਾਲ ਕਰੀਬ 26 ਕਰੋੜ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ।
India Sex Education
ਸਿਹਤ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਫਤੇ ਵਿੱਚ ਇੱਕ ਪੀਰੀਅਡ ਇਸ ਪ੍ਰੋਗਰਾਮ ਲਈ ਹੋਵੇ। ਇਸ ਮਾਡਿਊਲ ਵਿੱਚ ਢੁਕਵੇਂ ਤਰੀਕੇ ਨਾਲ ਜਵਾਨ ਹੁੰਦੇ ਬੱਚਿਆਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਦੱਸਿਆ ਜਾਵੇਗਾ। ਬੀਜਪੁਰ ਪੂਰੇ ਦੇਸ਼ ਦੇ 115 ਜਿਲਿਆਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਦੀ ਪਹਿਚਾਣ ਸਰਕਾਰ ਨੇ ਇਸ ਪ੍ਰੋਗਰਾਮ ਲਈ ਕੀਤੀ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਜਿਲਿਆਂ ਵਿੱਚ ਹਰ ਸਮੇਂ ਨਿਗਰਾਨੀ ਦੇ ਤਹਿਤ ਵਿਕਾਸ ਕਾਰਜ ਕਰਦੀ ਹੈ। ਅਧਿਕਾਰੀ ਨੇ ਦੱਸਿਆ , ਪਹਿਲੇ ਪੜਾਅ ਵਿੱਚ ਨੌਵੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਵਿੱਚ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸਦੇ ਲਈ ਹਰ ਸਕੂਲ ਦੇ ਦੋ ਅਧਿਆਪਕਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸੈਕਸ ਸਿੱਖਿਆ ਦੀ ਅਣਹੋਂਦ ਕਾਰਨ ਬਹੁਤ ਸਾਰੇ ਨੌਜਵਾਨ ਭਟਕ ਜਾਂਦੇ ਹਨ ਤੇ ਕਈ ਵਾਰ ਭਿਆਨਕ ਅਪਰਾਧ ਕਰ ਬੈਠਦੇ ਹਨ। ਬੀਤੇ ਕੁੱਝ ਸਾਲ ਵਿੱਚ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਨਾਲ ਪੜ੍ਹਦੀਆਂ ਵਿਦਿਆਰਥਣਾਂ ਨਾਲ ਹੀ ਰੇਪ ਕੀਤਾ ਗਿਆ ਹੈ। ਇਹੋ ਜਿਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਈ ਮੁਲਕਾਂ ਵਿੱਚ ਇਸ ਵਿਸ਼ੇ ‘ਤੇ ਸ਼ੁਰੂ ਤੋਂ ਸਿੱਖਿਆ ਦੇ ਕੇ ਸਮਝਾਇਆ ਜਾਂਦਾ ਹੈ ਤਾਂ ਜੋ ਅੱਗੇ ਜਾ ਕੇ ਵਿਦਿਆਰਥੀ ਆਪਣੇ ਟੀਚੇ ਤੋਂ ਭਟਕ ਨਾ ਸਕਣ।