India Retail Market: ਭਾਰਤ ਦੀ ਮਸ਼ਹੂਰ ਰਿਟੇਲ ਮਾਰਕਿਟ ਕੰਪਨੀ ਫਿਊਚਰ ਗਰੁੱਪ ਦੇ ਪ੍ਰਮੋਟਰ ਕਿਸ਼ੋਰ ਬਿਯਾਨੀ ਨੇ ਜਿਵੇਂ ਹੀ ਕੰਪਨੀ ਦੀ 10 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਤਾਂ ਦੁਨੀਆਂ ਦੀਆਂ ਦਿੱਗਜ਼ ਕੰਪਨੀਆਂ ਗੂਗਲ, ਅਲੀਬਾਬਾ ਤੇ ਐਮਾਜ਼ਾਨ ‘ਚ ਇਸ ਹਿੱਸੇਦਾਰੀ ਨੂੰ ਖਰੀਦਣ ਲਈ ਹੋੜ ਮੱਚ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਫਿਊਚਰ ਗਰੁੱਪ ਯਾਨਿ ਕਿ ਬਿੱਗ ਬਜਾਰ ਨੇ ਆਪਣੀ 10 ਫੀਸਦੀ ਹਿੱਸੇਦਾਰੀ ਵੇਚ ਕੇ 2800 ਤੋਂ 3000 ਕਰੋੜ ਰੁਪਏ ਜੁਟਾਉਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਗਰੁੱਪ ਦਾ ਭਾਰਤੀ ਰਿਟੇਲ ਮਾਰਕਿਟ ‘ਚ 1034 ਰਿਟੇਲ ਸਟੋਰ ਹਨ ਜਿਨ੍ਹਾਂ ਦੀ ਕੁੱਲ 14.5 ਮਿਲੀਅਨ ਰੁਪਏ ਸਲਾਨਾ ਦੀ ਆਮਦਨ ਹੈ ਤੇ ਕੰਪਨੀ ਕੋਲ ਸਲਾਨਾ 500 ਮਿਲੀਅਨ ਗ੍ਰਾਹਕ ਵੀ ਹਨ ਜਿਸ ਕਾਰਨ ਵਿਦੇਸ਼ੀ ਕੰਪਨੀਆਂ ਇਸ ਦੀ ਹਿੱਸੇਦਾਰੀ ਖਰੀਦਣ ਲਈ ਉਤਾਵਲੀਆਂ ਹਨ। ਦੱਸ ਦੇਈਏ ਕਿ ਕੰਪਨੀ ਕੋਲ ਗ੍ਰਾਹਕਾਂ ਦੀ ਵੱਡੀ ਸੰਖਿਆ ਕਾਰਨ ਕੰਪਨੀ ਨੇ ਵਿੱਤੀ ਸਾਲ 2017-18 ‘ਚ 18,200 ਕਰੋੜ ਦਾ ਸਲਾਨਾ ਰੈਵਨਿਊ ਸੀ। ਕੰਪਨੀ ਦੇ ਪ੍ਰਮੋਟਰ ਕੋਲ ਕੰਪਨੀ ਦਾ ਕੁੱਲ 40.33 ਫੀਸਦੀ ਹਿੱਸੇਦਾਰੀ ਹੈ ਜਿਸ ਵਿੱਚੋਂ ਉਸ ਨੇ 10 ਫੀਸਦੀ ਵੇਚਣ ਦਾ ਐਲਾਨ ਕੀਤਾ ਹੈ।
India Retail Market
ਦਰਅਸਲ ਕੁੱਝ ਸਾਲਾਂ ਤੋਂ ਫਿਊਚਰ ਗਰੁੱਪ ਨੂੰ ਆਨਲਾਈਨ ਤੇ ਆਫਲਾਈਨ ਰਿਟੇਲ ਮਾਰਕਿਟ ‘ਚ ਰਿਲਾਇੰਸ ਰਿਟੇਲ, ਵਾਲਮਾਰਟ, ਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਟੱਕਰ ਦੇ ਰਹੀਆਂ ਹਨ। ਇਸ ਦੇ ਨਾਲ ਹੀ ਕੰਪਨੀ ਦੀ ਨਜ਼ਰ ਭਾਰਤੀ ਰਿਟੇਲ ਬਜਾਰ ‘ਚ ਚੰਗੀ ਸਾਖ ਬਣਾਉਣ ਤੋਂ ਬਾਅਦ 2025 ਤੱਕ 1 ਟ੍ਰਿਲੀਅਨ ਡਾਲਰ ਦੀ ਡਿਜੀਟਲ ਇਕਾਨਮੀ ਪ੍ਰਾਪਤ ਕਰਨ ਦੀ ਰੱਖੀ ਹੋਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੰਪਨੀ ਮਾਰਕਿਟ ‘ਚ ਆਪਣੀ ਹੋਂਦ ਬਚਾਉਣ ਤੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕੰਪਨੀ ਰਿਟੇਲ ਮਾਰਕਿਟ ਦੀਆਂ ਬਾਦਸ਼ਾਹ ਕਹੀਆਂ ਜਾਣ ਵਾਲੀਆਂ ਕੰਪਨੀਆਂ ਨੂੰ 10 ਫੀਸਦੀ ਹਿੱਸੇਦਾਰੀ ਵੇਚ ਕੇ ਇਨ੍ਹਾਂ ਕੰਪਨੀਆਂ ਨਾਲ ਸਟਰੈਟਜਿਕ ਪਾਰਟਨਰਸ਼ਿੱਪ ਕਰਨ ਦੀ ਤਿਆਰੀ ‘ਚ ਹੈ।
India Retail Market
ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ Daily Post Punjabi Android App
Subscribe for more videos :- youtube.com