Liberty Flying Car launch : ਹੁਣ ਤੱਕ ਇਲੈਕਟ੍ਰੋਨਿਕ ਕਾਰਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ।ਆਟੋ ਐਕਸਪੋ 2018 ਤੋਂ ਬਾਅਦ ਹੁਣ ਜਿਨੇਵਾ ਮੋਟਰ ਸ਼ੋ ਨੇ ਧੂਮਾਂ ਪਾਇਆ ਹਨ ।ਹੁਣ ਖਬਰ ਆਈ ਹੈ ਕਿ ਜਲਦ ਹੀ ਉੱਡਣ ਵਾਲੀ ਕਾਰ ਲਾਂਚ ਹੋਵੇਗੀ । ਫਲਾਇੰਗ ਕਾਰ ਬਣਾਉਣ ਵਾਲੀ ਕੰਪਨੀ ਪਾਲ-ਵੀ ਜਿਨੇਵਾ ਮੋਟਰ ਸ਼ੋ 2018 ‘ਚ ਆਪਣੀ ਪਹਿਲੀ ਉੱਡਣ ਵਾਲੀ ਕਾਰ ਦਾ ਪ੍ਰੋਡਕਸ਼ਨ ਮਾਡਲ ਪੇਸ਼ ਕਰ ਚੁੱਕੀ ਹੈ।ਇਸ ਕਾਰ ਦਾ ਨਾਮ ਕੰਪਨੀ ਨੇ ਲਿਬਰਟੀ ਰੱਖਿਆ ਹੈ | ਯੂ.ਕੇ -ਫਾਓਂਡੇਡ ਡਚ ਕੰਪਨੀ ਦਾ ਕਹਿਣਾ ਹੈ ਕਿ ਕਾਰ-ਪਲੇਨ ਹੈਲੀਕਾਪਟਰ ਨੂੰ ਮਿਲਾ ਕੇ ਬਣਾਈ ਗਈ ਹੈ ਅਤੇ ਇਹ ਕਾਰ ਉੱਡਣ ਵਾਲੀਆਂ ਕਾਰਾਂ ਚੋਂ ਇਕ ਇਤਿਹਾਸਕ ਕਦਮ ਹੈ।
Liberty Flying Car launch
ਜਿਨੇਵਾ ਮੋਟਰ ਸ਼ੋਅ 2018 ‘ਚ ਪਾਲ-ਵੀ ਲਿਬਰਟੀ ਪੇਸ਼ ਕੀਤੀ ਗਈ ਹੈ ਜੋ ਉੱਡਣ ਵਾਲੀਆਂ ਕਾਰਾਂ ਦਾ ਪ੍ਰੋਡਕਸ਼ਨ ਮਾਡਲ ਹੈ। ਕੰਪਨੀ ਨੇ ਇਸ ਦੀ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਪਾਲ-ਵੀ ਲਿਬਰਟੀ ‘ਚ ਦੋ ਲੋਕਾਂ ਦੇ ਬੈਠਣ ਦੀ ਜਗ੍ਹਾ ਹੈ ਅਤੇ ਇਹ 910 ਕਿਲੋਗ੍ਰਾਮ ਭਾਰ ਨਾਲ ਟੇਕਆਫ ਕਰ ਸਕਦੀ ਹੈ। ਇਸ ਦੀ ਬੈਗੇਜ ਸਮਰੱਥਾ 20 ਕਿਲੋਗ੍ਰਾਮ ਹੈ ਅਤੇ ਫਿਊਲ ਟੈਂਕ ਦੀ ਸਮਰੱਥਾ 100 ਲੀਟਰ ਦੀ ਹੈ। ਇਹ ਜੇਟ ਇੰਧਣ ਨਾਲ ਚੱਲਣ ਵਾਲੀ ਕਾਰ ਨਹੀਂ ਹੋਵੇਗੀ ਅਤੇ ਇਹ ਫਲਾਇੰਗ ਕਾਰ ਆਟੋਮੈਟਿਕ ਵੀ ਨਹੀਂ ਹੈ, ਅਜਿਹੇ ‘ਚ ਇਸ ਨੂੰ ਮੈਨਿਊਲੀ ਵੀ ਉਡਾਇਆ ਜਾ ਸਕਦਾ ਹੈ।
ਇਹ ਕਾਰ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਅਤੇ ਸਿਰਫ 5 ਤੋਂ 10 ਮਿੰਟ ਦੇ ਅੰਦਰ ਹੀ ਕਾਰ ‘ਚ ਬੈਠੇ ਲੋਕ ਹਵਾ ਕਰਨ ਲੱਗਦੇ ਹਨ। ਪਾਲ-ਵੀ ਦੀ ਨਵੀਂ ਫਲਾਇੰਗ ਕਾਰ ਲਿਬਰਟੀ ‘ਚ ਦੋ ਰੋਟੈਕਸ ਏਅਰਕ੍ਰਾਫਟ ਇੰਜਣ ਲੱਗਾਏ ਗਏ ਹਨ ਜੋ ਉਸ ਨੂੰ ਉਡਾਉਂਦੇ ਹਨ।ਇਸ ਕਾਰ ਨੂੰ ਕੁਝ ਅਜਿਹਾ ਡਿਜ਼ਾਈਨ ਕੀਤਾ ਗਿਆ ਹੈ ਕਿ ਯੂਰੋਪ ਅਤੇ ਯੂਨਾਈਟੇਡ ਸਟੈਟਸ ‘ਚ ਲਾਗੂ ਸੜਕ ਅਤੇ ਹਵਾਈ ਯਾਤਰਾ ਦੇ ਮਾਪਦੰਡਾਂ ‘ਤੇ ਇਹ ਖਰੀ ਉਤਰਦੀ ਹੈ। ਪਾਲ-ਵੀ ਦੇ ਦੋ ਵੇਰੀਐਂਟਸ ਹਨ ਸਪੋਰਟ ਅਤੇ ਪਾਉਨੀਅਰ ‘ਚ ਉਪਲੱਬਧ ਕਰਵਾਇਆ ਗਿਆ ਹੈ।
ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਬੁਕਿੰਗ ਅਮਾਉਂਟ ਲਈ ਤੁਹਾਨੂੰ ਕਰੀਬ 6 ਲੱਖ 50 ਹਜ਼ਾਰ ਰੁਪਏ ਦੇਣੇ ਹੋਣਗੇ। ਫਲਾਈਟ ਮੋਡ ‘ਚ ਲਿਬਰਟੀ 330 ਮੀਟਰ ਦੀ ਦੂਰੀ ‘ਤ ਟੇਕਆਫ ਕਰ ਲੈਂਦੀ ਹੈ।ਉੱਥੇ ਲੈਡਿੰਗ ਲਈ ਇਸ ਨੂੰ 30 ਮੀਟਰ ਰੋਲ ਦੀ ਜ਼ਰੂਰਤ ਹੈ। ਹਵਾ ‘ਚ ਲਿਬਰਟੀ ਦੀ ਟਾਪ ਸਪੀਡ 180 ਕਿਮੀ/ਘੰਟਾ ਹੈ ਅਤੇ ਸਭ ਤੋਂ ਘੱਟ ਸਪੀਡ 50 ਕਿਮੀ/ਘੰਟਾ ਹੈ। ਦੱਸਣਯੋਗ ਹੈ ਕਿ ਇਸ ਫਲਾਇੰਗ ਟੈਕਸੀ ਨੂੰ 35000 ਮੀਟਰ 3.5 ਦੀ ਉਚਾਈ ‘ਤੇ ਉਡਾਇਆ ਜਾ ਸਕਦਾ ਹੈ ਅਤੇ ਇਸ ਦੀ ਬੈਟਰੀ 500 ਕਿਮੀ ਦੀ ਦੂਰੀ 4.3 ਘੰਟੇ ‘ਚ ਪੂਰੀ ਕਰਦੀ ਹੈ ਉਹ ਵੀ ਇਕ ਚਾਰਜ ‘ਚ।
ਇਹ ਵੀ ਪੜੋ : ਆਟੋ ਐਕਸਪੋ 2018 ‘ਚ ਇਲੈਕਟ੍ਰੋਨਿਕ ਕਾਰਾਂ ਦਾ ਜਲਵਾ ਦੇਖਣ ਨੂੰ ਮਿਲਿਆ , ਗਾਹਕਾਂ ‘ ਚ ਵੀ ਇਲੈਟ੍ਰੋਨਿਕ ਕਾਰਾਂ ਦਾ ਵੀ ਰੁਝਾਨ ਦੇਖਣ ਨੂੰ ਮਿਲਿਆ |ਦੱਸ ਦੇਈਏ ਕਿ ਆਉਣ ਵਾਲਾ ਸਮਾਂ ਇਲੈਕਟ੍ਰਾਨਿਕ ਗੱਡੀਆਂ ਦਾ ਹੋਵੇਗਾ ਅਤੇ ਇਸ ਦੇ ਲਈ ਆਟੋ ਕੰਪਨੀਆਂ ਹੁਣ ਤੋਂ ਹੀ ਤਿਆਰੀਆਂ ਕਰ ਰਹੀਆਂ ਹਨ। ਹੁੰਡਈ ਨੇ ਵੀ ਆਪਣੀ ਇਲੈਕਟ੍ਰਾਨਿਕ ਐਕਸ.ਯੂ.ਵੀ. ‘ਕੋਨਾ’ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਇਸ ਨੂੰ ਮਾਰਚ ‘ਚ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ 2018 ‘ਚ ਪੇਸ਼ ਕਰੇਗੀ।
Liberty Flying Car launch
ਇੰਟਰਨੈਸ਼ਨਲ ਮਾਰਕੀਟ ‘ਚ ਹੁੰਡਈ ਦੀ ਇਹ ਦੂਜੀ ਇਲੈਕਟ੍ਰਾਨਿਕ ਕਾਰ ਹੋਵੇਗੀ।ਆਉਣ ਵਾਲਾ ਸਮਾਂ ਇਲੈਕਟ੍ਰਾਨਿਕ ਗੱਡੀਆਂ ਦਾ ਹੋਵੇਗਾ ਅਤੇ ਇਸ ਦੇ ਲਈ ਆਟੋ ਕੰਪਨੀਆਂ ਹੁਣ ਤੋਂ ਹੀ ਤਿਆਰੀਆਂ ਕਰ ਰਹੀਆਂ ਹਨ। ਹੁੰਡਈ ਨੇ ਵੀ ਆਪਣੀ ਇਲੈਕਟ੍ਰਾਨਿਕ ਐਕਸ.ਯੂ.ਵੀ. ‘ਕੋਨਾ’ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਇਸ ਨੂੰ ਮਾਰਚ ‘ਚ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ 2018 ‘ਚ ਪੇਸ਼ ਕਰੇਗੀ। ਇੰਟਰਨੈਸ਼ਨਲ ਮਾਰਕੀਟ ‘ਚ ਹੁੰਡਈ ਦੀ ਇਹ ਦੂਜੀ ਇਲੈਕਟ੍ਰਾਨਿਕ ਕਾਰ ਹੋਵੇਗੀ।