Maruti Baleno facelift: ਮਾਰੂਤੀ ਸੁਜ਼ੂਕੀ ਜਲਦ ਹੀ Baleno facelift ਦਾ ਹੈਚਬੇਕ ਵਰਜਨ ਨੂੰ ਲਾਂਚ ਕਰੇਗੀ। ਪੂਰੇ ਦੇਸ਼ ‘ਚ ਨੇਕਸਾ ਦੀ ਡੀਲਰਸ਼ਿਪ ‘ਤੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ 11,000 ਰੁਪਏ ਨਾਲ ਇਸਨੂੰ ਬੁੱਕ ਕਰਵਾਇਆ ਜਾ ਸਕਦਾ ਹੈ। ਮਾਰੂਤੀ ਦੀ ਨਵੀਂ ਬਲੇਨੋ ਦੀ ਟੀਜ਼ਰ ਇਮੇਜ ਦੇ ਬਾਰੇ ਹਾਲੇ ਤੱਕ ਕਿਸੇ ਹੋਰ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਲਾਂਚ ਤੋਂ ਪਹਿਲਾਂ ਹੀ ਇਸਦਾ ਬਰੋਸ਼ਰ ਲੀਕ ਹੋ ਗਿਆ ਹੈ, ਇਸ ਨਾਲ ਕਾਰ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਹੱਥ ਲੱਗੀਆਂ ਹਨ। ਲੀਕ ਹੋਏ ਬਰੋਸ਼ਰ ਦੇ ਅਨੁਸਾਰ ਮੌਜੂਦਾ ਮਾਡਲ ਦੇ ਟਾਪ ਵੇਰੀਐਂਟ ‘ਚ ਮਿਲਣ ਵਾਲੇ ਬਾਈ-ਜੇਨਾਨ ਹੈਡਲੈਂਪ ਦੇ ਸਥਾਨ ‘ਤੇ ਨਵੀਂ ਬਲੇਨੋ ਵਿੱਚ LEDਹੈਡਲੈਂਪ ਦਿੱਤੇ ਜਾਣਗੇ।

ਹਾਲਾਂਕਿ ਇਹ ਸਿਰਫ ਟਾਪ ਵੇਰੀਐਂਟ -ਅਲਫਾ ‘ਚ ਹੀ ਮਿਲਣਗੇ ਜਾਂ ਸਾਰੇ ਵੇਰੀਐਂਟ ‘ਚ ਇਸਦਾ ਖੁਲਾਸਾ ਹਾਲੇ ਨਹੀਂ ਹੋਇਆ ਹੈ। ਬਲੇਨੋ ‘ਚ 16-ਇੰਚ ਦੇ ਮਸ਼ੀਨ ਕਟ ਅਲਾਏ ਵਹੀਲ ਮਿਲਣਗੇ, ਇਹ ਮੌਜੂਦਾ ਮਾਡਲ ਤੋਂ ਜ਼ਿਆਦਾ ਸਪੋਰਟੀ ਹੋਣਗੇ। 2019 ਬਲੇਨੋ ‘ਚ ਥਰਡ ਜਨਰੇਸ਼ਨ ਵੈਗਨ-ਆਰ ਵਾਲਾ ਨਵਾਂ 7-ਇੰਚ ਦਾ ਸਮਾਰਟਪਲੇ ਸਟੂਡੀਉ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਇਹ ਵੀ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟਿਵਿਟੀ ਨਾਲ ਲੈਸ ਹੋਵੇਗਾ। ਫੇਸਲਿਫਟ ਬਲੇਨੋ ‘ਚ ਮੌਜੂਦਾ ਆਲ-ਬਲੈਕ ਅਪਹੋਲਸਟਰੀ ਦੀ ਜਗ੍ਹਾ ਬਲੈਕ-ਬਲੂ ਡਿਊਲ ਟੋਨ ਥੀਮ ਦੇਖਣ ਨੂੰ ਮਿਲੇਗੀ।

ਬਲੇਨੋ ਫੇਸਲਿਫਟ ਦੇ ਇੰਜਨ ‘ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਇਹ ਮੌਜੂਦਾ ਮਾਡਲ ਵਾਲੇ 1.2-ਲਿਟਰ ਦੇ-ਸੀਰੀਜ ਪੈਟਰੋਲ ਅਤੇ 1.3-ਲਿਟਰ ਡੀਡੀਆਈਐੱਸ ਡੀਜ਼ਲ ਇੰਜਨ ਦੇ ਨਾਲ ਹੀ ਆਵੇਗੀ। ਬਲੇਨੋ ਦਾ ਪੈਟਰੋਲ ਇੰਜਨ 84 ਪੀਐੱਸ ਦੀ ਪਾਵਰ ਅਤੇ 115 NM ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ , ਇਸਦੇ ਡੀਜ਼ਲ ਇੰਜਨ ਦੀ ਪਾਵਰ 75 ਪੀਐੱਸ ਅਤੇ ਟਾਰਕ 190 NM ਹੈ। ਦੋਨਾਂ ਇੰਜਨ 5 – ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਆਉਂਦੇ ਹਨ। ਬਲੇਨੋ ਦੇ ਪੈਟਰੋਲ ਇੰਜਨ ਦੇ ਨਾਲ ਸੀਵੀਟੀ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਵੀ ਮਿਲਦਾ ਹੈ। ਨਵੀਂ ਬਲੇਨੋ ਮੌਜੂਦਾ ਮਾਡਲ ਦੀ ਤੁਲਣਾ ‘ਚ ਥੋੜ੍ਹੀ ਮਹਿੰਗੀ ਹੋ ਸਕਦੀ ਹੈ। ਦੱਸ ਦੇਈਏ ਕਿ ਮੌਜੂਦਾ ਬਲੇਨੋ ਦੀ ਕੀਮਤ 5.42 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 8. 53 ਲੱਖ ਰੁਪਏ ਤੱਕ ਜਾਂਦੀ ਹੈ। ਮੌਜੂਦਾ ਮਾਡਲ ਤਰ੍ਹਾਂ 2019 ਬਲੇਨੋ ਦਾ ਵੀ ਮੁਕਾਬਲਾ ਹੁੰਡਈ ਏਲੀਟ ਆਈ20, ਹੋਂਡਾ ਜੈਜ਼, ਫਾਕਸਵੇਗਨ ਪੋਲੋ ਅਤੇ ਅਪਕਮਿੰਗ ਟਾਟਾ H5X-ਬੇਸਡ ਹੈਚਬੈਕ ਨਾਲ ਹੋਵੇਗਾ।
