Anmol Gagan Mann tattooed Sherney: ਪੋਲੀਵੁਡ ਇੰਡਸਟਰੀ ਦੇ ਸਿਤਾਰਿਆਂ ‘ਚ ਸ਼ਰੀਰ ‘ਤੇ ਕੋਈ ਨਾ ਕੋਈ ਟੈਟੂ ਖੁਦਵਾਉਣ ਦਾ ਚਲਣ ਕਾਫੀ ਚਰਚਾ ‘ਚ ਹੈ। ਹਰ ਕੋਈ ਸਿਤਾਰਾ ਆਪਣੇ ਕਿਸੇ ਕਰੀਬੀ ਅਤੇ ਜਾਂ ਫਿਰ ਆਪਣੇ ਚਰਿੱਤਰ ਨੂੰ ਦਰਸਾਉਂਦਾ ਟੈਟੂ ਬਣਵਾ ਰਿਹਾ ਹੈ। ਪੰਜਾਬ ਦੀ ਦਮਦਾਰ ਗਾਇਕਾ ਅਨਮੋਲ ਗਗਨ ਮਾਨ ਦਾ ਨਾਮ ਵੀ ਇਸ ਲਿਸਟ ‘ਚ ਜੁੜ ਚੁੱਕਿਆ ਹੈ। ਜੀ ਹਾਂ ਉਹਨਾਂ ਆਪਣੀ ਬਾਂਹ ‘ਤੇ ਸ਼ੇਰਨੀ ਤੇ ਸ਼ੇਰਨੀ ਦੇ ਬੱਚੇ ਦਾ ਟੈਟੂ ਬਣਵਾਇਆ ਹੈ।

ਇਸ ਦੇ ਨਾਲ ਹੀ ਉਹਨਾਂ ਮਾਂ ਲਈ ਭਾਵੁਕ ਸ਼ਬਦ ਵੀ ਲਿਖਵਾਏ ਹਨ ਅਨਮੋਲ ਗਗਨ ਮਾਨ ਨੇ ਲਿਖਵਾਇਆ ਹੈ ’ਮੇਰੀ ਮਾਂ ਮੇਰਾ ਰੱਬ’। ਦੱਸ ਦਈਏ ਇਸ ਤੋਂ ਪਹਿਲਾਂ ਜੀ ਖ਼ਾਨ ਅਤੇ ਅਫਸਾਨਾ ਖ਼ਾਨ ਵਰਗੇ ਗਾਇਕ ਵੀ ਆਪਣੇ ਟੈਟੂ ਦਾ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕਰ ਚੁੱਕੇ ਹਨ ਜਿਹੜੇ ਕਾਫੀ ਵਾਇਰਲ ਹੋਏ। ਅਨਮੋਲ ਗਗਨ ਮਾਨ ਦਾ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਨਮੋਲ ਗਗਨ ਮਾਨ ਦੇ ਗੀਤ ‘ਸ਼ੇਰਨੀ’ ਜਿਸ ਦਾ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਇਸ ਮੋਸਟ ਅਵੇਟਡ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ।

ਇਸ ਟੀਜ਼ਰ ‘ਚ ਸਮਾਜ ਦੀ ਸਭ ਤੋਂ ਵੱਡੀ ਕੁਰੀਤੀ ਦਾਜ ਦੀ ਗੱਲ ਕੀਤੀ ਗਈ ਹੈ ।ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਦਾਜ ਦੀ ਮੰਗ ਕਰਨ ਵਾਲਿਆਂ ਦਾ ਇੱਕ ਧੀ ਕਿਵੇਂ ਮੂੰਹ ਤੋੜਦੀ ਹੈ । ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਦਾਜ ਵਰਗੀ ਲਾਹਨਤ ‘ਤੇ ਅਧਾਰਿਤ ਹੀ ਹੋਵੇਗਾ ।ਦੱਸ ਦਈਏ ਅਨਮੋਲ ਗਗਨ ਮਾਨ ਦਾ ਸ਼ੇਰਨੀ ਗੀਤ ਵੀ ਜਲਦ ਰਿਲੀਜ਼ ਹੋਣ ਵਾਲਾ ਹੈ ,ਟੀਜ਼ਰ ‘ਚ ਅਨਮੋਲ ਗਗਨ ਮਾਨ ਦਾ ਸ਼ੇਰਨੀ ਵਰਗਾ ਕਿਰਦਾਰ ਹੀ ਨਜ਼ਰ ਆ ਰਿਹਾ ਹੈ ਜਿਸ ‘ਚ ਦਹੇਜ਼ ਮੰਗ ਰਹੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਲਤਾੜ ਰਹੀ ਹੈ। ਗੀਤ ਤੋਂ ਪਹਿਲਾਂ ਉਹਨਾਂ ਟੈਟੂ ਖੁਣਵਾ ਇਹ ਵੀ ਸੰਦੇਸ਼ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਸ਼ੇਰਨੀ ਤੋਂ ਘੱਟ ਨਹੀਂ ਹੁੰਦੀਆਂ ਹਨ।