Aam Aadmi Party Punjab: ਪੰਜਾਬ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਜਦੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਸ਼ੁਰੂ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਅੱਗੇ ਵਧੇ। ਉੱਥੇ ਹੀ, ਰਿਪੋਰਟਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਆਲੇ-ਦੁਆਲੇ ਧਾਰਾ 144 ਲਾਗੂ ਕੀਤੀ ਗਈ ਹੈ। ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲ ਦਲ ਦੇ ਆਗੂ ਅਤੇ ਵਰਕਰਾਂ ਨੇ ਜਿਵੇਂ ਹੀ ਵਿਧਾਨ ਸਭ ਵੱਲ ਕੂਚ ਕੀਤੀ ਤਾਂ ਸਰਕਾਰੀ ਅਮਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰਾਂ ‘ਤੇ ਪਾਣੀ ਦੀ ਬੋਛਾੜਾਂ ਅਤੇ ਡੰਡਿਆਂ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਧਰਨੇ ਦਿੱਤੇ ਅਤੇ ਮੁੜ ਕੇ ਓਹਨਾ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਦੇ ਤਹਿਤ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਸਭ ਦੌਰਾਨ ਓਧਰ ਵਿਧਾਨ ਸਭਾ ਵਿਚ ਅੱਜ ਦਿਨ ਦੀ ਸ਼ੁਰੂਆਤ ਹੋਣ ਮਗਰੋਂ ਰਾਜਪਾਲ ਦੇ ਭਾਸਣ ਸ਼ੁਰੂ ਕਰਨ ਉਪਰੰਤ ਹੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ‘ਚੋਂ ਵਾਕ ਆਊਟ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਕੁਝ ‘ਆਪ’ ਵਿਧਾਇਕ ਸੈਸ਼ਨ ਵਿਚ ਮੌਜੂਦ ਵੀ ਰਹੇ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ‘ਤੇ ਵਾਕ ਆਊਟ ਕਰਕੇ ਸਦਨ ਅਤੇ ਰਾਜਪਾਲ ਦਾ ਅਪਮਾਨ ਕੀਤਾ ਹੈ।
Aam Aadmi Party Punjab
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਦੇ ਭਾਸ਼ਣ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਸੂਬੇ ਵਿਚ ਜਗ੍ਹਾ-ਜਗ੍ਹਾ ਧਰਨੇ ਲਗਾਏ ਜਾ ਰਹੇ ਹਨ। ਆਂਗਣਵਾੜੀ ਵਰਕਰਾਂ ਵਲੋਂ ਚੰਡੀਗੜ੍ਹ ‘ਚ ਧਰਨਾ ਦਿੱਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਇਥੋਂ ਤੱਕ ਕਿ ਅਧਿਆਪਕ ਵੀ ਧਰਨੇ ਦੇ ਰਹੇ ਹਨ। ਡਰੱਗ ਦੀ ਸੌਦਾਗਿਰੀ ਨਹੀਂ ਰੁਕ ਰਹੀ ਹੈ। ਰੇਤ ਖੱਡਾਂ ‘ਤੇ ਮਾਈਨਿੰਗ ਜਾਰੀ ਹੈ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਚੁੱਪ ਧਾਰੀ ਬੈਠੀ ਹੈ। ਇਸ ਲਈ ਅਸੀਂ ਅੱਜ ਸਦਨ ਦਾ ਵਾਕ ਆਊਟ ਕਰ ਰਹੇ ਹਾਂ। ਓਧਰ ਬਾਹਰ ਧਰਨੇ ਦੇ ਰਹੀ ਸ਼੍ਰੋਮਣੀ ਅਕਾਲੀ ਦਲ ‘ਤੇ ਜਦੋਂ ਪਾਣੀ ਦੀ ਬੋਛਾੜਾਂ ਕੀਤੀਆਂ ਗਈਆਂ।
Aam Aadmi Party Punjab
ਪਾਣੀ ਦੀਆਂ ਬੌਛਾੜਾਂ ਦੌਰਾਨ ਕਈਆਂ ਦੀਆਂ ਪੱਗਾਂ ਵੀ ਉਤਰੀਆਂ ਅਤੇ ਅਕਾਲੀ ਵਰਕਰਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਵਿਧਾਨ ਸਭ ਤੋਂ 100 ਮੀਟਰ ਤੱਕ ਪਿੱਛੇ ਧੱਕਿਆ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਥਾਣਾ ਸੈਕਟਰ 17 ‘ਚ ਲਿਆਂਦਾ ਗਿਆ ਹੈ।