E Challan Sent Mobile Traffic Department : ਚੰਡੀਗੜ੍ਹ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਨੂੰ 40 ਹਜ਼ਾਰ ਲੋਕਾਂ ਨੂੰ ਇੱਕ ਹੀ ਦਿਨ ‘ਚ ਮੋਬਾਈਲ ‘ਤੇ ਮੈਸੇਜ ਭੇਜੇ ਹਨ। ਇਨ੍ਹਾਂ ਮੈਸਜ ਰਾਹੀਂ ਲੋਕਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਚਲਾਨ ਬਕਾਇਆ ਪਿਆ ਹੈ ਅਤੇ ਜਲਦੀ ਹੀ ਚਲਾਨ ਦਾ ਭੁਗਤਾਣ ਕੀਤਾ ਜਾਵੇ। ਇਹ ਚਲਾਨ ਟ੍ਰੈਫਿਕ ਨਿਯਮ ਤੋੜਣ ਵਾਲੇ ਲੋਕਾਂ ਦੇ ਹੋਏ ਸਨ, ਜੋ ਹਾਲੇ ਤਕ ਭੁਗਤ ਨਹੀਂ ਹੋਏ ਹਨ। ਤੁਹਾਨੂੰ ਜੇਕਰ ਟ੍ਰੈਫਿਕ ਪੁਲਿਸ ਵਲੋਂ ਅਜਿਹਾ ਮੈਸੇਜ ਆਇਆ ਹੈ ਤਾਂ ਇਸ ਨੂੰ ਆਨਲਾਈਨ ਚੈੱਕ ਕੀਤਾ ਜਾ ਸਕਦਾ ਹੈ।

ਜਦੋਂ ਤੁਸੀਂ ਵੈਬਸਾਈਟ ਓਪਨ ਕਰੋਗੇ ਤਾਂ ਤੁਹਾਡੇ ਵਹਾਂ ਦੀ ਤਸਵੀਰ ਨਜ਼ਰ ਆਏਗੀ। ਇਹ ਵੀ ਜਾਣਿਆ ਜਾ ਸਕਦਾ ਹੈ ਕਿ ਕਿਸ ਟ੍ਰੈਫਿਕ ਨਿਯਮ ਨੂੰ ਤੋੜਣ ਕਰਕੇ ਚਾਲਾਂ ਹੋਇਆ ਹੈ ਅਤੇ ਚਲਾਨ ਦੀ ਰਕਮ ਕਿੰਨੀ ਹੈ ਇਹ ਵੀ ਪਤਾ ਲੱਗ ਜਾਵੇਗਾ। ਇਹ ਸੱਭ ਵੇਖਣ ਲਈ ਤੁਹਾਡੇ ਫ਼ੋਨ ‘ਤੇ ਆਏ ਮੈਸੇਜ ‘ਚ ਵੈਬਸਾਈਟ ਦਾ ਇੱਕ ਲਿੰਕ ਦਿੱਤਾ ਗਿਆ ਹੈ। ਯੂਟੀ ਪੁਲਿਸ ਵਲੋਂ ਇਸ ਪ੍ਰੋਸੈੱਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਆਪਣੇ ਚਲਾਨ ਨੂੰ ਆਨਲਾਈਨ ਭਰ ਸਕਦੇ ਹੋ।

ਇੰਝ ਚੈੱਕ ਕਰੋ ਚਲਾਨ

ਚਲਾਨ ਚੈੱਕ ਕਰਨ ਲਈ https://echallan.parivahan.gov.in/index/accused-challan ‘ਤੇ ਜਾਓ। ਇਸ ਨੂੰ ਓਪਨ ਕਰਨ ਤੋਂ ਬਾਅਦ ਚਲਾਨ ਨੰਬਰ, ਵਾਹਨ ਨੰਬਰ ਅਤੇ ਡ੍ਰਾਈਵਿੰਗ ਲਾਈਸੇਂਸ ਨੰਬਰ ਆਪਸ਼ਨ ਖੁੱਲਣਗੇ। ਜਦੋਂ ਤੁਸੀਂ ਵਾਹਨ ਨੰਬਰ ‘ਤੇ ਕਲਿੱਕ ਕਰੋਗੇ ਤਾਂ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ, ਕੀ ਤੁਹਾਡਾ ਚਲਾਨ ਹੋਇਆ ਹੈ ਜਾਂ ਨਹੀਂ। ਜੇਕਰ ਚਲਾਨ ਹੋਇਆ ਹੈ ਤਾਂ ਕਿੰਨੇ ਦਾ ਅਤੇ ਕਿ