chanakya niti

ਜੋ ਇਸਤਰੀ ਆਪਣੇ ਪਤੀ ਦੇ ਕਹਿਣੇ ਤੋਂ ਬਾਹਰ ਹੋ ਕੇ, ਬਿਨਾਂ ਪਤੀ ਤੋਂ ਪੁੱਛੇ ਉਸ ਲਈ ਹੀ ਵਰਤ ਰੱਖਦੀ ਹੈ, ਉਹ ਇਸ ਤਰੀਕੇ ਨਾਲ ਆਪਣੇ ਪਤੀ ਦੀ ਉਮਰ ਲੰਬੀ ਨਹੀਂ ਸਗੋਂ ਘਟਾਉਂਦੀ ਹੈ।

ਸਜ਼ਾ ਦਾ ਡਰ ਨਾ ਹੋਣ ਕਰਕੇ ਲੋਕ ਗ਼ਲਤ ਕੰਮ ਕਰਨ ਲੱਗ ਪੈਂਦੇ ਹਨ

ਹਾਰਨਾ ਉਸ ਵੇਲੇ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣਿਆਂ ਨਾਲ ਹੋਵੇ ਤੇ ਜਿੱਤ ਉਦੋਂ ਜ਼ਰੂਰੀ ਹੈ ਜਦੋਂ ਲੜਾਈ ਖੁਦ ਨਾਲ ਹੋਵੇ

chanakya niti
ਤਲਵਾਰ ਦਾ ਜ਼ਖਮ ਭਰ ਜਾਂਦਾ ਹੈ ਪਰ ਅਪਮਾਨ ਦਾ ਨਹੀਂ

ਜੋ ਵਿਅਕਤੀ ਤੁਹਾਡੀ ਗੱਲ ਸੁਣਦੇ ਹੋਏ ਐਧਰ-ਓਧਰ ਵੇਖੇ, ਉਸ ‘ਤੇ ਕਦੇ ਭਰੋਸਾ ਨਾ ਕਰੋ…

ਹਰ ਨਵਾਂ ਦਿਨ ਗ਼ਲਤੀ ਸੁਧਾਰਨ ਦਾ ਮੌਕਾ ਹੁੰਦਾ ਹੈ, ਮੌਕਾ ਮਿਲਣਾ ਕਦੋਂ ਖਤਮ ਹੋ ਜਾਵੇ ਕੋਈ ਨਹੀਂ ਜਾਣਦਾ…

ਜਦੋਂ ਕੌੜੀ ਬੋਲੀ ਅਤੇ ਦਰਦ ਸਹਿਨ ਹੋਣ ਲੱਗਣ ਤਾਂ ਸਮਝ ਲਓ ਜੀਣਾ ਆ ਗਿਆ…

ਕਮਜੋਰ ਲੋਕ ਜਦੋਂ ਥੱਕ ਜਾਂਦੇ ਹਨ ਤਾਂ ਰੁਕ ਜਾਂਦੇ ਹਨ, ਦ੍ਰਿੜ ਇਰਾਦੇ ਵਾਲੇ ਜਦੋਂ ਤੱਕ ਸਫਲ ਨਹੀਂ ਹੁੰਦੇ ਉਦੋਂ ਤੱਕ ਰੁਕਦੇ ਨਹੀਂ…

ਦੁਨੀਆ ਵਿੱਚ ਮਿਹਨਤ ਤੋਂ ਬਗੈਰ ਕੁੱਝ ਨਹੀਂ ਮਿਲਦਾ, ਆਪਣਾ ਪਰਛਾਵਾਂ ਪਾਉਣ ਲਈ ਵੀ ਧੁੱਪ ਵਿੱਚ ਆਉਣਾ ਪੈਂਦਾ ਹੈ…

ਜਿੰਦਗੀ ‘ਚ ਬਿਹਤਰ ਦਿਨ ਚਾਹੁੰਦੇ ਹੋ ਤਾਂ ਤੁਹਾਨੂੰ ਬੁਰੇ ਦਿਨਾਂ ਨਾਲ ਲੜਨਾ ਹੋਵੇਗਾ…

ਪ੍ਰੇਸ਼ਾਨੀ ਜਿਹੋ ਜਿਹੀ ਵੀ ਹੋਵੇ, ਚਿੰਤਾ ਕਰਨ ਨਾਲ ਵੱਡੀ ਹੋ ਜਾਂਦੀ ਹੈ, ਖਾਮੋਸ਼ ਹੋਣ ਨਾਲ ਘੱਟ ਹੋ ਜਾਂਦੀ ਹੈ ਤੇ ਸਬਰ ਕਰਨ ਨਾਲ ਖਤਮ ਹੋ ਜਾਂਦੀ ਹੈ…

ਮੰਜਿਲ ਭਾਵੇਂ ਕਿੰਨੀ ਵੀ ਉੱਚੀ ਕਿਓਂ ਨਾ ਹੋਵੇ, ਰਸਤੇ ਹਮੇਸ਼ਾ ਤੁਹਾਡੇ ਪੈਰਾਂ ਹੇਠ ਹੀ ਹੁੰਦੇ ਹਨ…

ਵਕਤ, ਦੋਸਤ ਤੇ ਰਿਸ਼ਤੇ ਸਾਨੂੰ ਮੁਫ਼ਤ ਵਿੱਚ ਮਿਲਦੇ ਹਨ, ਇਨ੍ਹਾਂ ਦੀ ਕੀਮਤ ਦਾ ਪਤਾ ਗੁਆਉਣ ਮਗਰੋਂ ਲਗਦਾ ਹੈ…

ਕੋਸ਼ਿਸ਼ਾਂ ਦੀ ਉਚਾਈ ਜ਼ਿਆਦਾ ਰੱਖੋ, ਸਫ਼ਲਤਾ ਦੀ ਪ੍ਰਾਪਤੀ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ

ਕਿਸਮਤ ਤੁਹਾਡਾ ਫੈਸਲਾ ਨਹੀਂ ਬਦਲ ਸਕਦੀ, ਪਰ ਤੁਹਾਡਾ ਫੈਸਲਾ ਕਿਸਮਤ ਜ਼ਰੂਰ ਬਦਲ ਸਕਦਾ ਹੈ

ਸਫ਼ਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲ ਹੋਣ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ

ਹੌਲੀ-ਹੌਲੀ ਹੀ ਸਹੀ, ਪਰ ਲਗਾਤਾਰ ਅੱਗੇ ਵਧਣ ਨਾਲ ਹੀ ਸਫਲਤਾ ਹਾਸਿਲ ਹੁੰਦੀ ਹੈ

ਜਿਸ ਕੋਲ ਪੜ੍ਹਾਈ ਵਰਗਾ ਕੀਮਤੀ ਧਨ ਹੋਵੇ, ਉਹ ਕਿਤੇ ਵੀ ਜਾ ਕੇ ਰਹਿ ਸਕਦਾ ਹੈ

ਉਨ੍ਹਾਂ ਲੋਕਾਂ ਨੂੰ ਹਮੇਸ਼ਾ ਮਹੱਤਵ ਦਿਓ ਜੋ ਤੁਹਾਨੂੰ ਮਹੱਤਵ ਦਿੰਦੇ ਹਨ

ਜੋ ਤੁਹਾਡੀ ਗੱਲ ਸੁਣਦੇ ਹੀ ਇੱਧਰ-ਉੱਧਰ ਦੇਖੇ, ਉਸ ‘ਤੇ ਕਦੇ ਵਿਸ਼ਵਾਸ ਨਾ ਕਰੋ


ਤੁਹਾਡੀ ਸਫਲਤਾ ਹੋਰ ਕੋਈ ਨਹੀਂ ਤੁਹਾਡਾ ਹੰਕਾਰ ਹੀ ਰੋਕਦਾ ਹੈ, ਸਫਲ ਹੋਣ ਲਈ ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਕਰੋ…
ਉਡਾਰੀ ਓਨੀ ਭਰੋ ਜਿੰਨੀ ਖੰਭਾਂ ਵਿੱਚ ਜਾਨ ਹੋਵੇ, ਕਿਸੇ ਦੇ ਸਹਾਰੇ ਮੰਜਿਲ ਵੱਲ ਤੱਕਣਾ ਮੂਰਖਾਂ ਦਾ ਕੰਮ ਹੈ…


ਜਦੋਂ ਰਿਸ਼ਤਿਆਂ ‘ਚ ਭਰੋਸੇ ਦੀ ਥਾਂ ਜ਼ਿੱਦ ਤੇ ਮੁਕਾਬਲਾ ਆਉਣ ਲਗੇ ਤਾਂ ਉਹਨਾਂ ਰਿਸ਼ਤਿਆਂ ਨੂੰ ਕੋਈ ਬਚਾ ਨਹੀਂ ਸਕਦਾ
ਜਦੋਂ ਲੋਕ ਤੁਹਾਡੀ ਰੀਸ ਕਰਨ ਲੱਗ ਪੈਣ ਤਾਂ ਸਮਝ ਲੈਣਾ ਕਿ ਤੁਸੀਂ ਜੀਵਨ ਵਿੱਚ ਸਫਲ ਹੋ ਰਹੇ ਹੋ…
chanakya niti
ਦੁਸ਼ਟ ਨੂੰ ਜਦੋਂ ਤਾਕਤ ਮਿਲਦੀ ਹੈ ਤਾਂ ਉਹ ਲੋਕਾਂ ਦਾ ਸੋਸ਼ਣ ਕਰਦਾ ਹੈ, ਸੱਜਣ ਨੂੰ ਤਾਕਤ ਮਿਲਦੀ ਹੈ ਤਾਂ ਉਹ ਲੋਕਾਂ ਦਾ ਪੋਸ਼ਣ ਕਰਦਾ ਹੈ…

chanakya niti
ਕੋਸ਼ਿਸ਼ਾਂ ਦੀ ਉਚਾਈ ਜ਼ਿਆਦਾ ਰੱਖੋ, ਸਫ਼ਲਤਾ ਦੀ ਪ੍ਰਾਪਤੀ ਵਿੱਚ ਰੁਕਾਵਟਾਂ ਨਹੀਂ ਆਉਣਗੀਆਂ…