White House shooting: ਵਾਈਟ ਹਾਊਸ ਦੇ ਉੱਤਰੀ ਘੇਰਾਬੰਦੀ ਵਾਲੇ ਖੇਤਰ ‘ਚ ਇਕ ਸਫੈਦ ਆਦਮੀ ਨੇ ਆਪ ਨੂੰ ਗੋਲੀ ਮਾਰ ਲਈ ਹੈ। ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਲੌਰਿਡਾ ‘ਚ ਸਨ। ਘਟਨਾ ਉਸ ਸਮੇਂ ਹੋਈ ਜਦ ਉਹ ਵਾਈਟ ਹਾਊਸ ਦੇ ਨੇੜੇ ਤਕਰੀਬਨ ਸੈਂਕੜੇ ਤੋਂ ਜਿਆਦਾ ਲੋਕ ਜਮ੍ਹਾਂ ਸਨ। ਤਦ ਇਕ ਸ਼ਖ਼ਸ ਨੇ ਆਪ ਨੂੰ ਗੋਲੀ ਮਾਰ ਲਈ।
White House shooting
ਸੀਕ੍ਰੇਟ ਸਰਵਿਸ ਦੇ ਅਨੁਸਾਰ ਸ਼ਖ਼ਸ ਦੀ ਪਛਾਣ ਹੋ ਗਈ ਹੈ ਪਰ ਉਸਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਖ਼ਸ਼ ਵਾਈਟ ਹਾਊਸ ਦੇ ਉੱਤਰ ਦੇ ਵੱਲੋਂ ਘੇਰਾਬੰਦੀ ਵਾਲੇ ਖੇਤਰ ਵੱਲ ਗਿਆ। ਉਸ ਨੇ ਲਕੋ ਕਿ ਰੱਖੀ ਆਪਣੀ ਹੈਂਡਗਨ ਕੱਢੀ ਤੇ ਕਈ ਗੋਲੀਆਂ ਚਲਾਈਆਂ। ਸੀਕ੍ਰੇਟ ਸਰਵਿਸ ਨੇ ਦੱਸਿਆ ,”ਉਸਨੇ ਕੋਈ ਗੋਲੀ ਵਾਈਟ ਹਾਊਸ ਨੂੰ ਨਿਸ਼ਾਨਾ ਬਣਾ ਕਈ ਨਹੀਂ ਚਲਾਈ।
ਬੀਤੇ ਦਿਨ ਅੰਤਰ-ਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵੀ ਸਟੀਲ ਅਤੇ ਐਲੂਮੀਨੀਅਮ ‘ਤੇ ਬਰਾਮਦ ਟੈਕਸ ਲਾਉਣ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੇ ਨਾਲ ਹੀ ਅਮਰੀਕਾ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ। ਟਰੰਪ ਨੇ ਅਮਰੀਕਾ ‘ਚ ਸਟੀਲ ਦੀ ਬਰਾਮਦ ‘ਤੇ 10 ਫੀਸਦੀ ਟੈਕਸ ਲਾਉਣ ਦੀ ਯੋਜਨਾ ਬਣਾਈ ਹੈ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਆਈ. ਐੱਮ. ਐੱਫ. ਨੇ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਨੁਕਸਾਨ ਪਹੁੰਚੇਗਾ। ਅੰਤਰ-ਰਾਸ਼ਟਰੀ ਸੰਸਥਾ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਹੋਰ ਦੇਸ਼ ਵੀ ਟਰੰਪ ਦੀ ਇਸ ਨੀਤੀ ਦੀ ਨਕਲ ਕਰਨਗੇ ਅਤੇ ਇਸ ਗੱਲ ਦਾ ਦਾਅਵਾ ਕਰਨਗੇ ਕਿ ਰਾਸ਼ਟਰ ਦੀ ਸੁਰੱਖਿਆ ਲਈ ਸਖਤ ਵਪਾਰ ਪਾਬੰਦੀ ਦੀ ਜ਼ਰੂਰਤ ਹੈ।
ਇਕ ਰਿਪੋਰਟ ਮੁਤਾਬਕ, ਅਮਰੀਕਾ ਨੂੰ ਸਭ ਤੋਂ ਜ਼ਿਆਦਾ ਸਟੀਲ ਦਾ ਸਪਲਾਈਰ ਕੈਨੇਡਾ ਨੇ ਕਿਹਾ ਕਿ ਬਰਾਮਦ ਟੈਕਸ ਨਾਲ ਸਰਹੱਦ ਦੇ ਦੋਹਾਂ ਪਾਸੇ ਮੁਸ਼ਕਿਲਾਂ ਪੈਦਾ ਹੋਣਗੀਆਂ। ਕੈਨੇਡਾ ਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਅਗਲੇ ਹਫਤੇ ਬਰਾਮਦ ਟੈਕਸ ਲਾਉਣ ਦੀ ਆਪਣੀ ਯੋਜਨਾ ਨੂੰ ਪਾਸ ਕਰ ਇਸ ਨੂੰ ਅਮਲ ‘ਚ ਲਿਆਉਂਦੇ ਹਨ ਤਾਂ ਉਹ ਵੀ ਇਸ ਦੀ ਪ੍ਰਤੀਕਿਰਿਆ ‘ਚ ਸਖਤ ਚੁੱਕਣਗੇ।
White House shooting
ਯੂਰਪੀਅਨ ਸੰਘ ਦੇ ਦੇਸ਼ ਵੀ ਅਮਰੀਕਾ ਤੋਂ 3.5 ਅਰਬ ਡਾਲਰ ਦੀ ਬਰਾਮਦ ‘ਤੇ 25 ਫੀਸਦੀ ਬਰਾਮਦ ਟੈਕਸ ਲਾਉਣ ‘ਤੇ ਵਿਚਾਰ ਕਰ ਰਹੇ ਹਨ। ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਜਨਰਲ ਸਕੱਤਰ ਰਾਬਟਰੇ ਅਜ਼ਵੀਡੋ ਨੇ ਕਿਹਾ, ‘ਵਪਾਰ ਨੂੰ ਲੈ ਕੇ ਤਣਾਤਣੀ ਕਿਸੇ ਦੇ ਹਿੱਤ ‘ਚ ਨਹੀਂ ਹੈ।’ ਪਰ ਟਰੰਪ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ‘ਵਪਾਰਕ ਜੰਗ ਲਾਭਕਾਰੀ ਹੈ।’