New York bombing suspect: ਨਿਊਯਾਰਕ ਸਿਟੀ ‘ਚ ਇਕ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਪਿੱਛੇ ਅੱਤਵਾਦੀ ਸੰਗਠਨ ਆਈ.ਐੱਸ ਨਾਲ ਪ੍ਰਭਾਵਿਤ ਬੰਗਲਾਦੇਸ਼ੀ ਮੂਲ ਦੇ ਇਕ ਵਿਅਕਤੀ ਦਾ ਨਾਂ ਆਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਕਾਂਗਰਸ ਅਮਰੀਕੀ ਲੋਕਾਂ ਦੀ ਸੁਰੱਖਿਆ ਦੇ ਲੈ ਇਮੀਗ੍ਰੇਸ਼ਨ ਨੀਤੀ ‘ਚ ਸੁਧਾਰ ਲਾਗੂ ਕਰਨ। ਸੋਮਵਾਰ ਸਵੇਰੇ ਹੋਏ ਇਸ ਹਮਲੇ ‘ਚ ਚਾਰ ਲੋਕ ਜ਼ਖਮੀ ਹੋਏ ਸਨ।
New York bombing suspect
ਨਿਊਯਾਰਕ ‘ਚ ਹੋਏ ਅੱਤਵਾਦੀ ਹਮਲੇ ‘ਚ ਫੜ੍ਹੇ ਗਏ ਸ਼ੱਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਮਲੇ ਤੋਂ ਠੀਕ ਪਹਿਲਾਂ ਫੇਸਬੁੱਕ ਦੇ ਜ਼ਰੀਏ ਚਿਤਾਵਨੀ ਦਿੱਤੀ ਸੀ। ਦੋਸ਼ੀ ਨੇ ਫੇਸਬੁੱਕ ‘ਤੇ ਲਿਖਿਆ ਸੀ ਕਿ ਟਰੰਪ ਆਪਣੇ ਦੇਸ਼ ਨੂੰ ਬਚਾਉਣ ‘ਚ ਅਸਫਲ ਹਨ। ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਸ਼ੱਕੀ ਅਕਾਇਦ ਉੱਲਾਹ ‘ਤੇ ਦਰਜ ਕੀਤੇ ਗਏ ਮਾਮਲੇ ‘ਚ ਉਸ ਦੇ ਫੇਸਬੁੱਕ ਪੋਸਟ ਦਾ ਵੀ ਜ਼ਿਕਰ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ 27 ਸਾਲਾਂ ਬੰਗਲਾਦੇਸ਼ੀ ਸ਼ੱਕੀ ਨੇ ਇਹ ਧਮਾਕਾ ਆਈ.ਐੱਸ.ਆਈ.ਐੱਸ. ਦੇ ਸਮਰਥਨ ‘ਚ ਕੀਤਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਹੋਏ ਇਸ ਹਮਲੇ ‘ਚ ਸ਼ੱਕੀ ਸਣੇ ਤਿੰਨ ਲੋਕ ਜ਼ਖਮੀ ਹੋਏ ਸੀ। ਸ਼ੱਕੀ ਨੇ ਭੀੜ੍ਹ ਵਾਲੇ ਇਲਾਕੇ ‘ਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਨੇ ਇਹ ਬੰਬ ਆਪਣੇ ਘਰ ‘ਤੇ ਹੀ ਤਿਆਰ ਕੀਤਾ ਸੀ। ਦੋਸ਼ੀ 2011 ਤੋਂ ਫੈਮਿਲੀ ਵੀਜ਼ਾ ‘ਤੇ ਯੂ.ਐੱਸ. ‘ਚ ਹੀ ਰਹਿ ਰਿਹਾ ਸੀ।
ਉਥੇ ਹੀ ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਅਕਾਇਦ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ। ਹਾਦਸੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਕਤੂਬਰ ‘ਚ ਵੀ ਇਸੇ ਥਾਂ ‘ਤੇ ਹਮਲਾ ਹੋਇਆ ਸੀ ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦਰਸ਼ਾਉਂਦਾ ਹੈ ਕਿ ਅਮਰੀਕੀ ਲੋਕਾਂ ਲਈ ਹੋਰ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਲੋੜ ਹੈ।
ਹਮਲਾਵਰ ਦੇ ਦੇ ਕੋਲ ਤਾਰ ਅਤੇ ਇਕ ਪਾਈਪ ਬੰਬ ਸੀ ਜੋ ਉਸ ਨੇ ਆਪਣੇ ਸਰੀਰ ਨਾਲ ਲਪੇਟਿਆ ਹੋਇਆ ਸੀ। ਅਮਰੀਕਾ ਦੀ ਸਭ ਤੋਂ ਵੱਡੀ ਟਰਮੀਨਲ ਬੰਦਰਗਾਹ ਕੋਲ ਦੋ ਸਬ-ਵੇਅ ਪਲੈਟਫਾਰਮ ਵਿਚਕਾਰ ਬੰਬ ਨਿਰਧਾਰਤ ਸਮੇਂ ਤੋਂ ਪਹਿਲਾਂ ਫੱਟ ਗਿਆ। ਉੱਥੇ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਪਿਛਲੇ ਦੋ ਮਹੀਨਿਆਂ ‘ਚ ਨਿਊਯਾਰਕ ‘ਚ ਦੂਜਾ ਅੱਤਵਾਦੀ ਹਮਲਾ ਹੈ। ਜਾਣਕਾਰੀ ਮੁਤਾਬਕ ਇਹ ਹਮਲਾਵਰ ਨਿਊਯਾਰਕ ਸਿਟੀ ‘ਚ ਪਰਿਵਾਰਕ ਵੀਜ਼ੇ ‘ਤੇ ਸੱਤ ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਇਆ ਸੀ।
ਟਰੰਪ ਨੇ ਕਿਹਾ ਕਿ ਨਿਊਯਾਰਕ ਸਿਟੀ ਵਿੱਚ ਸਾਮੂਹਕ ਹੱਤਿਆ ਦੀ ਕੋਸ਼ਿਸ਼ ਕਰਨ ਲਈ ਕੀਤੇ ਗਏ ਇਸ ਹਮਲੇ ਨੇ ਇੱਕ ਵਾਰ ਫਿਰ ਇਸ ਜ਼ਰੂਰਤ ਨੂੰ ਰੇਖਾਂਕਿਤ ਕਰ ਦਿੱਤਾ ਹੈ ਕਾਂਗਰਸ ਅਮਰੀਕੀ ਲੋਕਾਂ ਦੀ ਸੁਰੱਖਿਆ ਕਰਨ ਲਈ ਇਮੀਗ੍ਰੇਸ਼ਨ ਸੁਧਾਰ ਲਾਗੂ ਕਰੇ ਕਿਉਂਕਿ ਖਤਰਨਾਕ ਇਰਾਦਿਆਂ ਵਾਲੇ ਲੋਕ ਦੇਸ਼ ‘ਚ ਦਾਖਲ ਹੋ ਰਹੇ ਹਨ।