Manjit Singh dhaner released Barnala jail ਬਰਨਾਲਾ-ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਅੱਜ ਦੇਰ ਸ਼ਾਮ ਰਿਹਾਈ ਹੋ ਗਈ ਹੈ। ਧਨੇਰ ਦੀ ਰਿਹਾਈ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਜਾਰੀ ਸਜਾ ਮੁਆਫੀ ਦੇ ਹੁਕਮਾਂ ਤੋਂ ਬਾਅਦ ਸੰਭਵ ਹੋ ਪਾਈ ਹੈ। ਧਨੇਰ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਸਨ ਤੇ ਉਸ ਦੀ ਰਿਹਾਈ ਲਈ ਬਰਨਾਲਾ ਦੀ ਸਬ ਜੇਲ ਦੇ ਸਾਹਮਣੇ ਪਿਛਲੇ ਕਿਸਾਨ ਜਥੇਬੰਦੀਆਂ ਦੇ ਅਗਵਾਈ ਵਿਚ 44 ਦਿਨਾਂ ਤੋਂ ਲੋਕ ਧਰਨੇ ‘ਤੇ ਬੈਠੇ ਹਨ।

ਜਿਸ ਕਾਰਨ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਉਨ੍ਹਾਂ ਦੀ ਸਜਾ ਮੁਆਫੀ ਦੇ ਹੁਕਮ ਬੁੱਧਵਾਰ ਨੂੰ ਜਾਰੀ ਕਰ ਦਿੱਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਵੀ. ਪੀ. ਸਿੰਘ ਬਦਨੌਰ ਨੇ ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਹੈ। ਵੀਰਵਾਰ ਸ਼ਾਮ ਨੂੰ ਇਹ ਹੁਕਮ ਬਰਨਾਲਾ ਜੇਲ ਦੇ ਅਧਿਕਾਰੀਆਂ ਨੂੰ ਮਿਲਣ ਪਿੱਛੋਂ ਅੱਜ ਸ਼ਾਮ ਉਨ੍ਹਾਂ ਦੀ ਰਿਹਾਈ ਕਰ ਦਿੱਤੀ ਗਈ।ਜ਼ਿਕਰਯੋਗ ਹੈ ਕਿ ਧਨੇਰ ਸਣੇ ਛੇ ਹੋਰਨਾਂ ਨੂੰ ਸਾਲ 2001 ਵਿੱਚ ਹੋਏ ਦਲੀਪ ਸਿੰਘ ਦੇ ਕਤਲ ਕੇਸ ਵਿੱਚ 2005 ਨੂੰ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।