Dilpreet Singh Dhahan Police Custody: ਚੰਡੀਗੜ੍ਹ ‘ਚ ਦਿਲਪ੍ਰੀਤ ਬਾਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਪ੍ਰੇਮੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਨਾਲ ਬਾਬੇ ਨੇ ਕਈ ਵਾਰ ਆਪਣੀ ਪ੍ਰੇਮੀਕਾ ਨਾਲ ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਜਾ ਕੇ ਫ਼ਿਲਮਾਂ ਵੇਖੀਆਂ ਸਨ। ਦਸਿਆ ਜਾ ਰਿਹਾ ਹੈ। ਕਿ ਜਿਸ ਸਰਪੰਚ ਦਾ ਕਤਲ ਕੀਤਾ ਸੀ ਉਹ ਉਸ ਥਾਂ ਤੋਂ ਮਹਿਜ਼ 200 ਮੀਟਰ ਦੂਰ ਹੀ ਸੈਕਟਰ-38ਸੀ ‘ਚ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਸੀ।
ਦਸ ਦਈਏ ਕਿ ਪੁਲਿਸ ਨੇ ਉਸ ਦੀ ਫੜੀ ਗਈ ਮਹਿਲਾ ਸਾਥੀ ਹਰਪ੍ਰੀਤ ਕੌਰ(42) ਤੇ ਉਸ ਦੀ ਭੈਣ ਰੁਪਿੰਦਰ ਕੌਰ(38) ਨੂੰ ਮੰਗਲਵਾਰ ਨੂੰ ਮੋਹਾਲੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਔਰਤਾਂ ਨੇ ਦਿਲਪ੍ਰੀਤ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਇਸ ਰਿਮਾਂਡ ਤੋਂ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ। ਪੁਲਿਸ ਨੂੰ ਉਸ ਦੀ ਗਲਫਰੈਂਡ ਤੋਂ ਇੱਕ ਕਿੱਲੋ ਹੈਰੋਇਨ, ਇੱਕ ਗੰਨ, ਇੱਕ ਪਿਸਤੌਲ, ਕਰੀਬ 40 ਰੌਂਦ, ਇੱਕ ਚਾਕੂ ਅਤੇ ਕਰੀਬ 13 ਗੱਡੀਆਂ ਦੇ ਨੰਬਰ ਪਲੇਟਾਂ ਮਿਲੀਆਂ ਸਨ।
Dilpreet Singh Dhahan Police Custody
ਦਸ ਦਈਏ ਕਿ ਬੂਟੀਕ ਚਲਾਉਣ ਵਾਲੀ ਹਰਪ੍ਰੀਤ ਕੌਰ ਦੇ ਦੋ ਬੱਚੇ ਹਨ, ਜਿਹੜੇ ਸਕੂਲ ਜਾਂਦੇ ਹਨ। ਉਸ ਦੇ ਪਤੀ ਦੀ 2009 ਵਿੱਚ ਦਿਲ ਦੇ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਇਸ ਦੇ ਬਾਅਦ ਦਿਲਪ੍ਰੀਤ ਦਾ ਉਸ ਦੇ ਘਰ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਚੰਡੀਗੜ੍ਹ ਵਿੱਚ ਰੁਪਿੰਦਰ ਕੌਰ ਵੀ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ। ਉਸਦੇ ਵੀ ਦੋ ਬੱਚੇ ਹਨ ਇੱਕ ਗੈਰੇਜੂਏਟ ਤੇ ਦੂਜਾ ਕੰਪਿਊਟਰ ਕੋਰਸ ਕਰਦਾ ਹੈ। ਇਸ ਤੋਂ ਇਲਾਵਾ ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ 10 ‘ਚੋਂ ਹਾਲੇ ਉਸਦੇ ਕੋਲ 50 ਹਜ਼ਾਰ, ਗੈਂਗਸਟਰ ਹਰਵਿੰਦਰ ਦੇ ਕੋਲ ਦੋ ਲੱਖ ਪਹੁੰਚੇ ਹਨ। ਬਾਕਿ ਪੈਸਾ ਗੌਰਵ ਓਰਫ ਲੱਕੀ ਤੇ ਗੈਂਗਸਟਰ ਸੁਖਪ੍ਰੀਤ ਦੇ ਕੋਲ ਹੀ ਹੈ। ਇਕ ਹੋਰ ਸਿੰਗਰ ਤੋਂ ਵੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ।
Dilpreet Singh Dhahan Police Custody