Chairperson attack attempt: ਚੰਡੀਗੜ੍ਹ: ਪੰਜਾਬ ਸਟੇਟ ਵੋਮੈਨ ਕਮਿਸ਼ਨ ਦੀ ਚੇਅਰਪਰਸਨ ‘ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਦੌਰਾਨ ਚੇਅਰਪਰਸਨ ਮਨੀਸ਼ਾ ਗੁਲਾਟੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮਨੀਸ਼ਾ ਗੁਲਾਟੀ ਨੇ ਡੇਲੀ ਪੋਸਟ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਦਿੱਲੀ ਤੋਂ ਚੰਡੀਗੜ੍ਹ ਵਾਪਸ ਆ ਰਹੇ ਸਨ ਇਸ ਦੌਰਾਨ ਕੁਝ ਲੋਕ ਉਹਨਾਂ ਦੀ ਗੱਡੀ ਦਾ ਪਿੱਛਾ ਕਰਨ ਲਗ ਪਏ ਤੇ ਸੋਨੀਪਤ ਪਹੁੰਚਦੇ ਹੀ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਕੋਈ ਰੈਸ਼ ਡ੍ਰਾਈਵਿੰਗ ਕਰ ਰਿਹਾ ਹੈ ਉਹਨਾਂ ਨੇ ਗੱਡੀਆਂ ਨੂੰ ਲੰਘਣ ਦਾ ਰਾਹ ਵੀ ਦਿੱਤਾ ਪਰ ਉਹ ਉਹਨਾਂ ਦੇ ਨਾਲ ਹੀ ਚਲਦੀ ਰਹੀ। ਜਿਸ ਤੋਂ ਬਾਅਦ ਸ਼ੱਕ ਹੋਣ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਉਹਨਾਂ ਨੂੰ ਟੋਲ ਪਲਾਜ਼ਾ ਦੇ ਕੋਲ ਆਉਣ ਲਈ ਕਿਹਾ। ਉਹਨਾਂ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਕੋਲ ਪਹੁੰਚਦੇ ਹੀ ਜੱਦ ਬਦਮਾਸ਼ਾਂ ਨੇ ਪੁਲਿਸ ਨੂੰ ਵੇਖਿਆ ਤਾਂ ਉਹ ਭੱਜ ਗਏ। ਫਿਲਹਾਲ ਹਰਿਆਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਦਮਾਸ਼ਾਂ ਦੀਆਂ ਦੋ ਗੱਡੀਆਂ ‘ਚੋਂ ਇਕ ਨੂੰ ਟਰੇਸ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਰਿਸ਼ਤੇ ਨੂੰ ਤਾਕ ‘ਤੇ ਰੱਖ ਵਾਰਦਾਤਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ , ਅਜਿਹਾ ਮਾਮਲਾ ਸਾਹਮਣੇ ਆਇਆ ਬਟਾਲਾ ਅਧੀਨ ਆਉਂਦੇ ਥਾਣਾ ਰੰਘੜ ਨੰਗਲ ਦੀ ਪੁਲਿਸ ਨੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕਲੇਜੇ ਦੇ ਟੁਕੜਿਆਂ ਨੂੰ ਜ਼ਹਿਰ ਦੇ ਮਾਰ ਦਿੱਤਾ। ਇਹ ਹੀ ਨਹੀਂ ਉਸਤੋਂ ਬਾਅਦ ਸ਼ਾਤਿਰ ਮਾਂ ਨੇ ਖ਼ੁਦਕੁਸ਼ੀ ਕਰਨ ਦਾ ਡਰਾਮਾ ਵੀ ਰਚਿਆ। ਇਸ ਮਾਮਲੇ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਉੱਪਰ ਕਤਲ ਸਮੇਤ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਗੌਰਤਲਬ ਹੈ ਕਿ ਮੁਲਜ਼ਮ ਔਰਤ ਅਤੇ ਉਸ ਦਾ ਪ੍ਰੇਮੀ ਪੁਲਿਸ ਦੀ ਨਿਗਰਾਨੀ ਹੇਠ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਹਨ।